ਡਾ. ਉਡਾਰੀ ਨੂੰ ਬਾਬਾ ਬੁੱਢਾ ਜੀ ਐਵਾਰਡ ਨਾਲ ਕੀਤਾ ਸਨਮਾਨਿਤ
ਸੰਗਰੂਰ, 3 ਮਈ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਮਾਤਾ ਭਾਨੀ ਜੀ ਭਲਾਈ ਸੇਵਾ ਕੇਂਦਰ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ
ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ।ਅਰਵਿੰਦਰ ਸਿੰਘ ਪਿੰਕੀ, ਬਲਦੇਵ ਸਿੰਘ ਚੇਅਰਮੈਨ, ਬਲਜਿੰਦਰ ਕੌਰ ਪ੍ਰਧਾਨ, ਗੁਰਮੀਤ ਕੌਰ ਸਕੱਤਰ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਦੀ ਦੇਖ-ਰੇਖ ‘ਚ ਹੋਏ ਸਮਾਗਮ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਦਲਵੀਰ ਸਿੰਘ ਬਾਬਾ, ਗੁਰਿੰਦਰਵੀਰ ਸਿੰਘ ਦੀ ਅਗਵਾਈ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ ਉਪਰੰਤ ਗੁਰਮੀਤ ਸਿੰਘ ਕਾਲੜਾ ਦੇ ਸਟੇਜ ਸੰਚਾਲਨ ਅਧੀਨ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਕੰਵਲ ਸਿੰਘ, ਗੁਰਮੀਤ ਸਿੰਘ, ਅਰਵਿੰਦ ਸਿੰਘ ਪੱਪੂ ਦੇ ਜਥਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ।ਪ੍ਰਸਿੱਧ ਵਿਦਵਾਨ ਡਾ. ਚਰਨਜੀਤ ਸਿੰਘ ਉਡਾਰੀ ਨੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਆਸਾ ਜੀ ਦੀ ਵਾਰ ਵਿੱਚ ਗੁਰੂ ਸਾਹਿਬ ਵਲੋਂ ਦਰਜ਼ ਗੁਰਬਾਣੀ ਵਿਚੋਂ ਮਿਲਦੀਆਂ ਪੇ੍ਰਨਾਵਾਂ ਹੁਕਮ ਮੰਨਣਾ, ਵਿਸਵਾਸ਼, ਦੇ ਨਾਲ ਨਾਲ ਗੁਰਮੁੱਖੀ ਲਿਪੀ ਅਪਨਾਉਣਾ, ਸਰੀਰਕ ਤੰਦਰੁਸਤੀ ਆਦਿ ਦਾ ਖੂਬਸੂਰਤ ਢੰਗ ਨਾਲ ਜਿਕਰ ਕੀਤਾ।
ਇਸ ਮੌਕੇ ਜਿਥੇ ਪ੍ਰਬੰਧਕ ਕਮੇਟੀ ਵਲੋਂ ਬਲਦੇਵ ਸਿੰਘ, ਗੁਰਮੀਤ ਸਿੰਘ ਪ੍ਰਧਾਨ ਨੇ ਡਾ. ਸਾਹਿਬ ਸਨਮਾਨ ਨੂੰ ਚਿੰਨ ਭੇਟ ਕੀਤਾ, ਉਥੇ ਭਾਈ ਮਨੀ ਸਿੰਘ ਜੀ ਗੁਰਮਤਿ ਪ੍ਰਚਾਰਕ ਸਭਾ ਵਲੋਂ ਭਾਈ ਪਿਆਰਾ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਭਾਈ ਰਾਮ ਸਿੰਘ ਹੈਡ ਗ੍ਰੰਥੀ, ਪ੍ਰੀਤਮ ਸਿੰਘ, ਜਸਵਿੰਦਰ ਪਾਲ ਸਿੰਘ ਵਿੱਕੀ ਆਦਿ ਨੇ ਡਾ. ਚਰਨਜੀਤ ਸਿੰਘ ਉਡਾਰੀ ਵਲੋਂ ਧਾਰਮਿਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ, “ਬਾਬਾ ਬੁੱਢਾ ਜੀ ਐਵਾਰਡ” ਦੇ ਕੇ ਸਨਮਾਨਿਤ ਕੀਤਾ।ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਤੋਂ ਬਿਨਾਂ, ਰਾਜ ਕੁਮਾਰ ਰਾਜੂ, ਬੰਟੀ ਛਾਬੜਾ, ਬਹਾਦਰ ਸਿੰਘ, ਮੋਹਨ ਸਿੰਘ, ਸ਼ਵਿੰਦਰ ਕੌਰ, ਗੁਰਲੀਨ ਕੌਰ, ਗੁਰਮੀਤ ਕੌਰ ਆਦਿ ਦਾ ਵਿਸੇਸ਼ ਸਹਿਯੋਗ ਰਿਹਾ।ਨਰਿੰਦਰਪਾਲ ਸਾਹਨੀ ਐਡਵੋਕੇਟ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ ।
ਸਮਾਗਮ ਵਿਚ ਵੱਖ ਵੱਖ ਸੰਸਥਾਵਾਂ ਵਲੋਂ ਰਾਜਵਿੰਦਰ ਸਿੰਘ ਲੱਕੀ, ਹਰਵਿੰਦਰ ਸਿੰਘ ਬਿੱਟੂ, ਹਰਦੀਪ ਸਿੰਘ ਸਾਹਨੀ, ਹਰਭਜਨ ਸਿੰਘ ਭੱਟੀ, ਜਗਜੀਤ ਸਿੰਘ ਭਿੰਡਰ, ਜਸਵੀਰ ਸਿੰਘ ਖਾਲਸਾ, ਗੁਲਜਾਰ ਸਿੰਘ, ਮਨਮੋਹਨ ਸਿੰਘ, ਇਮਾਨਪ੍ਰੀਤ ਸਿੰਘ, ਕਰਤਾਰ ਸਿੰਘ, ਵਰਿੰਦਰ ਜੀਤ ਸਿੰਘ ਬਜਾਜ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ ਗੋਲਡੀ, ਸਵਰਨ ਕੌਰ, ਹਰਵਿੰਦਰ ਕੌਰ, ਗੁਰਲੀਨ ਕੌਰ ਆਦਿ ਸਮੇਤ ਇਸਤਰੀ ਸਤਿਸੰਗ ਸਭਾਵਾਂ ਦੇ ਮੈਬਰਾਂ ਨੇ ਸ਼ਮੂਲੀਅਤ ਕੀਤੀ।
ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Punjab Post Daily Online Newspaper & Print Media