Sunday, July 19, 2026

ਪੱਲੇਦਾਰ ਯੂਨੀਅਨ ਨੇ ਪਿੰਡ ਛਾਜ਼ਲੀ ਵਿਖੇ ਮਨਾਇਆ ਕੌਮਾਂਤਰੀ ਮਜ਼ਦੂਰ ਦਿਵਸ

ਸੰਗਰੂਰ, 3 ਮਈ (ਜਗਸੀਰ ਲੌਂਗੋਵਾਲ) – ਮਈ ਦਿਵਸ ਮੌਕੇ ਅੱਜ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ (ਰਜਿ 🙂 ਛਾਜਲੀ ਨੇ 1886 ਸ਼ਿਕਾਗੋ (ਅਮਰੀਕਾ) ਦੇ ਮਹਾਨ ਕੌਮਾਂਤਰੀ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਨੌਜਵਾਨ ਭਾਰਤ ਸਭਾ ਦੇ ਸਾਬਕਾ ਆਗੂ ਕਰਮ ਸਿੰਘ ਸੱਤ, ਪੱਲੇਦਾਰ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਤਾਰਾ ਤੋਂ ਇਲਾਵਾ ਰਾਮ ਸਿੰਘ ਸੈਕਟਰੀ, ਦਰਸ਼ਨ ਸਿੰਘ, ਹੰਸਾ ਸਿੰਘ, ਕੁਲਵੀਰ ਸਿੰਘ ਅਜਾਦ, ਅਮਰ ਸਿੰਘ, ਭੋਲਾ ਸਿੰਘ, ਗੱਗੀ ਸਿੰਘ, ਸੱਤਾ ਸਿੰਘ, ਗੋਗਾ ਸਿੰਘ, ਜਗਤਾਰ ਸਿੰਘ ਬੋਰੀਆਂ, ਗੁਰਵਿੰਦਰ ਸਿੰਘ ਬਿੰਦੀ, ਪਾਲ ਸਿੰਘ, ਗੁਰਤੇਜ ਸਿੰਘ ਤੇਜੀ ਨੇ ਹਾਜ਼ਰੀ ਲਗਵਾਈ।ਜਗਤਾਰ ਸਿੰਘ ਤਾਰਾ ਨੇ ਮਜ਼ਦੂਰਾਂ ਵਲੋਂ ਪਾਈਆਂ ਸ਼ਹੀਦੀਆਂ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ।ਮਜ਼ਦੂਰ ਸੰਘਰਸ਼ ਦਾ ਪ੍ਰਤੀਕ ਲਾਲ ਝੰਡਾ ਮੁੱਖ ਦਫਤਰ ‘ਤੇ ਚੜਾ ਕੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਪ੍ਰੇਰਿਤ ਕੀਤਾ।ਇਸ ਸਮੇਂ ਸ਼ਹੀਦਾਂ ਦੇ ਹੱਕ ਵਿੱਚ ਨਾਅਰੇ ਵੀ ਲਗਾਏ ਗਏ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …