ਅੰਮ੍ਰਿਤਸਰ, 3 ਮਈ (ਖੁਰਮਣੀਆਂ) – ਪੰਜਾਬ ਦੇ ਹਰੇ-ਭਰੇ ਖੇਤਾਂ ਦੀ ਮਨਮੋਹਕ ਸੁੰਦਰਤਾ ਨੂੰ ਦਰਸਾਉਂਦੀ ਪੰਜਾਬ ਦੀ ਸੱਚੀ ਕੁਦਰਤ ਬਾਰੇ ‘ਪਿਕਟੋਰੀਅਲ
ਵਿਜ਼ੂਅਲ’ ਅੱਜ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਵਲੋਂ ਭੇਟ ਕੀਤੀ ਗਈ।
ਡਾ. ਮਹਿਲ ਸਿੰਘ ਨੇ ਪੰਜਾਬ ਦੇ ਖੁਸ਼ਗਵਾਰ ਮਾਹੌਲ ਨੂੰ ਉਜਾਗਰ ਕਰਨ ਵਾਲੀ ਇਸ ਤਸਵੀਰੀ ਰਚਨਾ ਨੂੰ ਸੰਕਲਿਤ ਕਰਨ ਲਈ ਪੰਜਾਬ ਦੇ ਵਕੀਲ, ਲੇਖਕ ਅਤੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਸੰਧੂ ਦੁਆਰਾ ਭੇਟ ਕੀਤੀ ਗਈ ਖੂਬਸੂਰਤ ਪੁਸਤਕ ‘ਸਾਡਾ ਸੋਹਣਾ ਪੰਜਾਬ’ ਨੂੰ ਕੁਦਰਤ ਪ੍ਰੇਮੀਆਂ ਅਤੇ ਸੈਲਾਨੀਆਂ ਲਈ ਇਕ ਖਜ਼ਾਨਾ ਦੱਸਿਆ।ਡਾ. ਮਹਿਲ ਸਿੰਘ ਨੇ ਹਰਪ੍ਰੀਤ ਸੰਧੂ ਨੂੰ ਇਸ ਦਿਲਕਸ਼ ਰਚਨਾ ਲਈ ਵਧਾਈ ਦਿੱਤੀ।
ਹਰਪ੍ਰੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਮਨਮੋਹਕ ਕੁਦਰਤੀ ਸਥਾਨਾਂ ’ਤੇ ਅਧਾਰਿਤ ਇਹ ਰਚਨਾ ਪੰਜਾਬ ਦੇ ਪ੍ਰੇਰਣਾਦਾਇਕ ਕੁਦਰਤੀ ਅਜ਼ੂਬਿਆਂ ਨੂੰ ਪੇਸ਼ ਕਰਨ ਦੇ ਮਕਸਦ ਨਾਲ ਤਿਆਰ ਕੀਤੀ ਹੈ, ਜੋ ਕਿ ਕੁਦਰਤ ਪ੍ਰੇਮੀਆਂ, ਸੈਲਾਨੀਆਂ ਦੁਆਰਾ ਅਣਛੂਹੇ ਨਜ਼ਾਰਿਆਂ ਨੂੰ ਜਾਹਿਰ ਕਰਦੀ ਹੈ ਅਤੇ ਉਨ੍ਹਾਂ ਦੀ ਇਹ ਰਚਨਾ ਪੰਜਾਬ ਰਾਜ ਦੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਹਾਈ ਸਿੱਧ ਹੋਵੇਗੀ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media