Monday, December 23, 2024

ਖਾਲਸਾ ਹਾਕੀ ਅਕਾਦਮੀ ਦੀਆਂ ਖਿਡਾਰਣਾਂ ਨੇ ‘ਜੂਨੀਅਰ ਵਰਲਡ ਹਾਕੀ ਕੱਪ’ ’ਚ ਲਿਆ ਹਿੱਸਾ

ਅੰਮ੍ਰਿਤਸਰ, 3 ਮਈ (ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਖਾਲਸਾ ਹਾਕੀ ਅਕੈਡਮੀ ਦੀਆਂ 2 ਖਿਡਾਰਣਾਂ ਨੇ ਇੰਡੀਅਨ ਹਾਕੀ ਟੀਮ ਵਲੋਂ ਸਾਊਥ ਅਫ਼ਰੀਕਾ ’ਚ ਕਰਵਾਏ ਗਏ ਜੂਨੀਅਰ ਵਰਲਡ ਹਾਕੀ ਕੱਪ ’ਚ ਹਿੱਸਾ ਲਿਆ।ਅਕੈਡਮੀ ਦੀਆਂ ਉਭਰ ਰਹੀਆਂ ਖਿਡਾਰਣਾਂ ਰੀਤ ਅਤੇ ਪ੍ਰਿਯੰਕਾ ਪਹਿਲਾਂ ਵੀ ਸਪੇਨ ਦੇ ਖਿਲਾਫ ਟੈਸਟ ਮੈਚ ਖੇਡ ਚੁੱਕੀਆਂ ਹਨ।
                ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਬੰਧਕਾਂ ਦੁਆਰਾ ਸ਼ੁਰੂ ਕੀਤੀ ਗਈ ਵਿਸ਼ਾਲ ਸਿਖਲਾਈ ਦੇ ਬਾਅਦ ਹਾਕੀ ਖਿਡਾਰਣਾਂ ਦੀ ਟੀਮ ਵੱਡੇ ਪੱਧਰ ’ਤੇ ਨਾਮਨਾ ਖੱਟ ਰਹੀ ਹੈ।ਉਨਾਂ ਨੇ ਉਕਤ ਪ੍ਰਾਪਤੀ ਲਈ ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ, ਕੋਚ ਬਲਦੇਵ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਖ਼ਾਲਸਾ ਕਾਲਜ ਸਪੋਰਟਸ ਵਿਭਾਗ ਮੁੱਖੀ ਡਾ. ਦਲਜੀਤ ਸਿੰਘ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਸੁਸਾਇਟੀ ਦਾ ਮੁੱਖ ਮਕਸਦ ਹੈ।
                ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸੁਸਾਇਟੀ ਅਧੀਨ ਹਾਕੀ ਅਕੈਡਮੀ ਦੀ ਖਿਡਾਰਣ ਰੀਤ ਨੂੰ ਹਾਕੀ ’ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ 10 ਲੱਖ ਅਤੇ ਹਰਿਆਣਾ ਸਰਕਾਰ ਨੇ 60 ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ।ਰੀਤ ਨੂੰ ਇਹ ਸਨਮਾਨ ਅਰਜਨਟੀਨਾ ਵਿਖੇ ਹੋਏ ਫ਼ੋਰਥ ਯੂਥ ਉਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੈਸਟ ਸਕੋਰਰ ਦਾ ਖ਼ਿਤਾਬ ਹਾਸਲ ਕਰਨ ’ਤੇ ਮਿਲਿਆ ਸੀ।ਜਦਕਿ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਭੋਪਾਲ ਵਿਖੇ ਆਯੋਜਿਤ ਜੂਨੀਅਰ ਕੈਂਪ ਦੌਰਾਨ ਜੂਨੀਅਰ ਟੀਮ ’ਚ ਪ੍ਰਿਯੰਕਾ ਵਲੋਂ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਉਹ ਭਾਰਤ ਵਲੋਂ ਉਚ ਪੱਧਰ ਦੇ ਮੁਕਾਬਲਿਆਂ ਦਾ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਕਤ ਖਿਡਾਰਣਾਂ ਨੇ ਖ਼ਾਲਸਾ ਅਕਾਦਮੀ ’ਚ ਟ੍ਰੇਨਿੰਗ ਹਾਸਲ ਕੀਤੀ ਅਤੇ ਇਸ ਵੇਲੇ ਉਕਤ ਦੋਵੇਂ ਖਿਡਾਰਣਾਂ ਰੇਲਵੇ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੀਆਂ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …