Tuesday, December 24, 2024

ਵਿਸ਼ਵ ਖੁਰਾਕ ਪ੍ਰੋਗਰਾਮ ਦੀ ਟੀਮ ਨੇ ਅੰਮ੍ਰਿਤਸਰ ਵਿਖੇ ਕਣਕ ਭੰਡਾਰਨ ਦਾ ਲਿਆ ਜਾਇਜ਼ਾ

ਅਫਗਾਨਿਸਤਾਨ ਨੂੰ ਸਪਲਾਈ ਕੀਤੀ ਕਣਕ ਦੀ ਗੁਣਵੱਤਾ ਤੇ ਪ੍ਰਗਟਾਈ ਸੰਤੁਸ਼ਟੀ

ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐਫ.ਪੀ) ਵਲੋਂ ਅੱਜ ਇਸ ਸਾਲ ਫਰਵਰੀ-ਮਾਰਚ ਵਿੱਚ ਅਫਗਾਨਿਤਸਾਨ ਵਿੱਚ ਭੇਜੀ ਕਣਕ ਦੀ ਖਰੀਦ, ਟੈਸਟਿੰਗ ਅਤੇ ਢੋਆ ਢੁਆਈ ਦੀ ਪ੍ਰਕਿਰਿਆ ਨੂੰ ਸਮਝਣ ਲਈ ਮੈ: ਐਲ.ਟੀ ਫੂਡਜ਼ ਲਿਮ. ਦੇ ਨਾਲ ਪੀ.ਪੀ.ਪੀ ਮੋਡ ਦੁਆਰਾ ਨਿਰਮਿਤ ਪਿੰਡ ਮੂਲੇ ਚੱਕ, ਭਗਤਾਂਵਾਲਾ ਵਿਖੇ 50 ਹਜ਼ਾਰ ਮੀਟਿਰਿਕ ਟਨ ਸਮਰੱਥਾ ਵਾਲੇ ਪਨਗਰੇਨ ਸਟੀਲ ਸਿਲੋਜ਼ ਵਿੱਚ ਸਟੋਰ ਕੀਤੇ ਭੰਡਾਰਨ ਨੂੰ ਜਾਨਣ ਲਈ ਲਈ ਦੌਰਾ ਕੀਤਾ ਗਿਆ।ਇਸ ਟੀਮ ਵਿੱਚ ਸੈਂਡਰੋ ਬਨਾਲ, ਫਿਲਿਪੋ ਜ਼ੁਨੀਨੋ, ਸਟੈਫਨੀ ਹਰਡ, ਅਮਿਤ ਵਢੇਰਾ ਅਤੇ ਡਾ. ਸ਼ਰੂਤੀ ਨੇ ਦੱਸਿਆ ਕਿ ਅਫਗਾਨਿਸਤਾਨ ਵਿਖੇ ਸਪਾਲਾਈ ਕੀਤੀ ਗਈ ਕਣਕ ਦੀ ਗੁਣਵੱਤਾ ਬਹੁਤ ਹੀ ਵਧੀਆ ਸੀ ਅਤੇ ਉਹ ਇਸ ਤਕਨੀਕ ਨੂੰ ਡਬਲਯੂ.ਐਫ.ਪੀ ਵਲੋਂ ਵੀ ਅਪਣਾਇਆ ਜਾਵੇਗਾ।ਉਹ ਇਸ ਪ੍ਰਕਿਰਿਆ ਨੂੰ ਸਮਝਣ ਲਈ ਇਥੇ ਆਏ ਹਨ।ਉਨਾਂ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਵਿੱਚ ਕਮੀ ਆਉਣ ਦਿੱਤੇ ਬਿਨਾਂ ਕਿੰਨੇ ਸਮੇਂ ਤੱਕ ਇਸ ਦਾ ਭੰਡਾਰਨ ਕੀਤਾ ਜਾਂਦਾ ਹੈ ਬਾਰੇ ਵੀ ਟੀਮ ਮੁਲਾਂਕਣ ਕਰੇਗੀ।
                 ਉਨਾਂ ਦੱਸਿਆ ਕਿ ਅਫਗਾਨਿਸਤਾਨ ਵਿਖੇ ਭੇਜੀ ਗਈ ਕਣਕ ਦੀ ਗੁਣਵੱਤਾ ਤੋਂ ਉਹ ਬਹੁਤ ਸੰਤੁਸ਼ਟ ਹਨ ਅਤੇ ਭਾਰਤ ਵਲੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਇਹ ਕਣਕ ਪ੍ਰਦਾਨ ਕੀਤੀ ਗਈ ਸੀ।ਉਨਾਂ ਦੱਸਿਆ ਕਿ ਇਹ ਕਣਕ ਪੰਜਾਬ ਤੋਂ ਪਾਕਿਸਤਾਨ ਦੇ ਜਮੀਨੀ ਰਸਤੇ ਰਾਹੀਂ ਅਫਗਾਨਿਸਤਾਨ ਪਹੁੰਚਾਈ ਗਈ ਸੀ।ਡਬਲਯੂ.ਐਫ.ਪੀ ਟੀਮ ਵਲੋਂ ਸਾਰੇ ਸਟੋਰਜ਼ ਦਾ ਜਾਇਜ਼ਾ ਲਿਆ ਗਿਆ ਅਤੇ ਢੋਆ ਢੁਆਈ ਦੀ ਪ੍ਰਕਿਰਿਆ ਤੋਂ ਲੈ ਕੇ ਟੈਸਟਿੰਗ ਤੱਕ ਦੀ ਪ੍ਰਕਿਰਿਆ ਨੂੰ ਦੇਖ ਕੇ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ।ਖੁਰਾਕ ਤੇ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ, ਡਾ. ਅੰਜੂਮਨ ਭਾਸਕਰ ਨੇ ਵਫ਼ਦ ਨੂੰ ਕਣਕ ਦੇ ਸਟੋਰੇਜ ਦੇ ਪ੍ਰਬੰਧਾਂ ਦੇ ਬਾਰੇ ਵਿਸਥਾਰ ਨਾਲ ਦੱਸਿਆ।
                    ਇਸ ਮੌਕੇ ਜਨਰਲ ਮੈਨੇਜਰ ਐਫ਼.ਸੀ.ਆਈ ਹੇਮੰਤ ਜੈਨ, ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਸੁਖਵਿੰਦਰ ਸਿੰਘ ਗਿੱਲ, ਏਰੀਆ ਮੈਨੇਜਰ ਐਫ.ਸੀ.ਆਈ ਪ੍ਰਵੀਨ ਰਾਘਵਨ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …