ਅੰਮ੍ਰਿਤਸਰ, 4 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਹਾਕੀ ਟੂਰਨਾਮੈਂਟ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸਿੰਘ ਅਤੇ
ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਦੇ ਸ੍ਰੀ ਗੁਰੂ ਹਰਗੋਬਿੰਦ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿਚ ਵੱਖ-ਵੱਖ ਵਿਭਾਗਾਂ ਦੇ ਲੜਕੇ ਪੂਰੀ ਤਿਆਰੀ ਨਾਲ ਭਾਗ ਲੈ ਰਹੇ ਹਨ।
ਡਾ. ਅਮਨਦੀਪ ਸਿੰਘ, ਟੀਚਰ ਇੰਚਾਰਜ਼ ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਅਤੇ ਨੋਡਲ ਅਫਸਰ- ਜੀ.ਐਨ.ਡੀ.ਯੂ ਫਿਟ ਇੰਡੀਆ ਪ੍ਰੋਗਰਾਮ ਭਾਰਤ ਸਰਕਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ 12 ਟੀਮਾਂ ਭਾਗ ਲੈ ਰਹੀਆਂ ਹਨ।ਇਹ ਮੁਕਾਬਲੇ 5 ਮਈ ਨੂੰ ਸਮਾਪਤ ਹੋਣਗੇ।ਅੱਜ ਪਹਿਲੇ ਮੈਚ ਦੌਰਾਨ ਕਾਨੂੰਨ ਵਿਭਾਗ ਨੇ ਆਰਕੀਟੈਕਚਰ ਵਿਭਾਗ ਨੂੰ 3-0 ਅੰਕਾਂ ਨਾਲ ਹਰਾ ਕੇ ਆਪਣੀ ਜਿਤ ਦਰਜ਼ ਕਰਵਾਈ। ਉਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਮੁੱਖ ਅੰਗ ਹਨ ਅਤੇ ਖੇਡਾਂ ਵਿਚ ਭਾਗ ਲੈਂਦਿਆਂ ਅਸੀਂ ਕਈ ਤਰ੍ਹਾਂ ਦੇ ਉਤਰਾਅ ਚੜਾਅ ਵੇਖਦੇ ਹਾਂ ਜੋ ਕਿ ਸਾਡੀ ਜ਼ਿੰਦਗੀ ਵਿਚ ਸਾਨੂੰ ਸਬਕ ਪ੍ਰਦਾਨ ਕਰਦੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media