ਅੰਮ੍ਰਿਤਸਰ, 4 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਲੀਕਿਊਲਰ ਬਾਇਓਲੋਜੀ ਅਤੇ ਬਾਇਓਕੈਮਿਸਟਰੀ ਵਿਭਾਗ ਦੀ ਸਹਾਇਕ ਪ੍ਰੋਫੈਸਰ
ਡਾ. ਗਗਨਦੀਪ ਕੌਰ ਗਹਿਲੇ ਨੂੰ ਇਸ ਸਾਲ ਵੱਕਾਰੀ ਸਰਬ ਪਾਵਰ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਕੀਮ ਦਾ ਉਦੇਸ਼ ਵਿਗਿਆਨ ਅਤੇ ਇੰਜਨੀਅਰਿੰਗ ਖੇਤਰਾਂ ਵਿੱਚ ਉੱਘੀਆਂ ਮਹਿਲਾ ਖੋਜਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਦੀ ਖੋਜ਼ ਦੀ ਵਿਚ ਨਰ ਅਤੇ ਮਾਦਾ ਬਾਂਝਪਨ ਦੇ ਪਿੱਛੇ ਅਣੂ ਦੀ ਵਿਧੀ ਨੂੰ ਸਮਝਣ ਅਤੇ, ਬੀਮਾਰੀ ਦਾ ਪਤਾ ਲਗਾਉਣ ਅਤੇ ਆਸਾਨ ਇਲਾਜ ਲਈ ਪਹੁੰਚ ਵਿਕਸਿਤ ਕਰਨਾ ਸ਼ਾਮਿਲ ਹੈ।ਉਹ ਜੋ ਕਾਰਜ ਕਰ ਰਹੇ ਹਨ ਉਨ੍ਹਾਂ ਵਿਚ ਸਰਕਾਰ ਦੇ ਆਈ.ਸੀ.ਐਮ.ਆਰ ਅਤੇ ਡੀ.ਬੀ.ਟੀ ਅਦਾਰੇ ਉਨ੍ਹਾਂ ਦੀ ਮਦਦ ਕਰਦੇ ਹਨ।
ਇਸੇ ਤਰ੍ਹਾਂ ਹੀ ਪਿਛਲੇ ਸਾਲ, ਡਾ. ਵੰਦਨਾ ਭੱਲਾ (ਪ੍ਰੋਫੈਸਰ, ਕੈਮਿਸਟਰੀ ਵਿਭਾਗ) ਅਤੇ ਡਾ. ਵਰਿੰਦਰ ਕੌਰ (ਸਹਾਇਕ ਪ੍ਰੋਫੈਸਰ, ਕੈਮਿਸਟਰੀ ਵਿਭਾਗ) ਨੂੰ ਕ੍ਰਮਵਾਰ ਫੈਲੋਸ਼ਿਪ ਅਤੇ ਸਰਬ ਪਾਵਰ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ ਸੀ।ਇਸ ਪ੍ਰਾਪਤੀ ਲਈ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਸੰਧੂ ਨੇ ਡਾ. ਗਹਿਲੇ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media