ਅਮ੍ਰਿਤਸਰ, 5 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੀ 8 ਮਈ ਨੂੰ ਹੋਣ ਵਾਲੀ ਚੋਣ ਦੀ ਤਿਆਰੀਆਂ ਅਤੇ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ
ਨੇਪਰੇ ਚਾੜਨ ਦੇ ਸੰਬੰਧ ਵਿੱਚ ਰਿਟਰਨਿੰਗ ਅਧਿਕਾਰੀਆਂ ਵਲੋਂ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਵੱਖ ਵੱਖ ਅਦਾਰਿਆਂ ਦੇ ਸਮੂਹ ਕਰਮਚਾਰੀਆਂ ਜਿਹਨਾਂ ਦੀਆਂ ਵੋਟਾਂ ਦੌਰਾਨ ਡਿਉਟੀਆਂ ਲਗਾਈਆਂ ਗਈਆਂ ਹਨ, ਨਾਲ ਇਕੱਤਰਤਾ ਕੀਤੀ ਗਈ।ਜਿਸ ਦੌਰਾਨ ਚੋਣ ਪ੍ਰਕਿਰਿਆ ਨੂੰ ਤਕਨੀਕੀ ਅਤੇ ਪ੍ਰਸ਼ਾਸਨਕ ਰੂਪ ਵਿਚ ਸੁਚਾਰੂ-ਸਰਲ ਢੰਗ ਨਾਲ ਚਲਾਉਣ ਹਿੱਤ ਰਿਟਰਨਿੰਗ ਅਧਿਕਾਰੀਆਂ ਵਲੋਂ ਸਟਾਫ ਨੂੰ ਹਦਾਇਤਾਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਸੋਂਪੀਆਂ ਜਿੰਮੇਵਾਰੀਆਂ ਬਾਬਤ ਪੂਰੀ ਜਾਣਕਾਰੀ ਦਿੰਦਿਆ ਡਿਉਟੀ ਲਈ ਸ਼ਨਾਖਤੀ ਕਾਰਡ ਦਿੱਤੇ ਗਏ।ਮੀਟਿੰਗ ਵਿੱਚ ਸੰਬੋਧਨ ਕਰਦਿਆਂ ਰਿਟਰਨਿੰਗ ਅਫਸਰ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ 8 ਮਈ, 2022 ਦਿਨ ਐਤਵਾਰ ਨੂੰ ਪ੍ਰਧਾਨ ਦੇ ਖਾਲੀ ਅਹੁੱਦੇ ਲਈ ਚੋਣ ਗੁਪਤ ਬੈਲਟ ਪੇਪਰ ਸਿਸਟਮ ਰਾਹੀਂ ਸਵੇਰ 11:30 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਹੋਵੇਗੀ ਅਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਰਿਟਰਨਿੰਗ ਅਫਸਰ ਹਰਜੀਤ ਸਿੰਘ ਤਰਨਤਾਰਨ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਚੀਫ ਖਾਲਸਾ ਦੀਵਾਨ ਵਲੋਂ ਬਜੁਰਗ ਤੇ ਬੀਮਾਰ ਵੋਟਰਾਂ ਦੀ ਸਹੁਲਤ ਲਈ ਵਹੀਲ ਚੇਅਰ ਅਤੇ ਮੁਢਲੀ ਸਹਾਇਤਾ ਮੈਡੀਕਲ ਰੂਮ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਬਾਹਰਲੇ ਸਟੇਸ਼ਨਾਂ ਤੋਂ ਪੁਜ ਰਹੇੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਲਈ ਪਹਿਲ ਦੇ ਅਧਾਰ ਤੇ ਵੋਟਾਂ ਪਾੳੇਣ ਦਾ ਇੰਤਜਾਮ ਵੀ ਕੀਤਾ ਜਾਵੇਗਾ।
ਰਿਟਰਨਿੰਗ ਅਧਿਕਾਰੀਆਂ ਅਤੇ ਮੈਂਬਰ ਸਾਹਿਬਾਨ ਵਲੋਂ ਆਸ ਪ੍ਰਗਟ ਕੀਤੀ ਗਈ ਕਿ ਸਮੂਹ ਸਟਾਫ ਆਪਣੀ ਡਿਉਟੀ ਪੂਰੀ ਸਮਰਪਣ ਭਾਵ ਨਾਲ ਨਿਭਾਅ ਕੇ ਚੋਣ ਪ੍ਰਕਿਰਿਆ ਦੀ ਨਿਰਵਿਘਨ ਸਫਲ ਸੰਪੂਰਨਤਾ ਲਈ ਅਹਿਮ ਯੋਗਦਾਨ ਦੇਣਗੇ। ਮੀਟਿੰਗ ਵਿਚ ਰਿਟਰਨਿੰਗ ਅਫਸਰ ਨਰਿੰਦਰ ਸਿੰਘ ਖੁਰਾਣਾ ਅਤੇ ਹਰਜੀਤ ਸਿੰਘ, ਚੀਫ ਖਾਲਸਾ ਦੀਵਾਨ ਮੁੱਖ ਦਫਤਰ ਇੰਚਾਰਜ਼ ਸੁਖਜਿੰਦਰ ਸਿੰਘ ਪ੍ਰਿੰਸ, ਪ੍ਰੋ: ਹਰੀ ਸਿੰਘ, ਗੁਰਪ੍ਰੀਤ ਸਿੰਘ ਸੇਠੀ, ਗੁਰਭੇਜ ਸਿੰਘ ਤੇ ਸੀ.ਕੇ.ਡੀ ਸਕੂਲਾਂ ਅਤੇ ਮੁੱਖ ਦਫਤਰ ਦਾ ਸਮੂਹ ਸਟਾਫ ਹਾਜਰ ਸੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media