ਅੰਮ੍ਰਿਤਸਰ, 5 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਪ੍ਰੋਫੈਸ਼ਨਲ ਪਾਰਟੀ ਮੇਕਅੱਪ ਸਬੰਧੀ ਵਰਕਸ਼ਾਪ ਦਾ ਆਯੋਜਨ
ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਲਗਾਈ ਗਈ ਇਸ ਵਰਕਸ਼ਾਪ ’ਚ ਮਸ਼ਹੂਰ ਪ੍ਰੋਫੈਸ਼ਨਲ ਮੇਕਅੱਪ ਆਰਟਿਸਟ ਮਿਸ ਸੁਗੰਧ ਨੇ ਸ਼ਿਰਕਤ ਕਰਦਿਆਂ ਮੇਕਅੱਪ ਸਬੰਧੀ ਵਿਸਥਾਰਪੂਰਵਕ ਗੁਰ ਵਿਦਿਆਰਥਣਾਂ ਨੂੰ ਸਿਖਾਏ।
ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਅਜਿਹੀਆਂ ਵਰਕਸ਼ਾਪਾਂ ਰਾਹੀਂ ਆਪਣੇ ਹੁਨਰ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ।ਆਰਟਿਸਟ ਸੁਗੰਧ ਨੇ ਵਿਦਿਆਰਥਣਾਂ ਨੂੰ ਮੇਕਅੱਪ ਕਰਨ ਦੀਆਂ ਵੱਖ-ਵੱਖ ਤਕਨੀਕਾਂ ਅਤੇ ਹੇਅਰ ਸਟਾਈਲ ਬਾਰੇ ਜਾਣਕਾਰੀ ਦਿੱਤੀ।ਵਰਕਸ਼ਾਪ ਦੌਰਾਨ ਕਾਲਜ ਦੇ ਪੋਸਟ ਗਰੈਜੂਏਟ ਫੈਸ਼ਨ ਡਿਜ਼ਾਇਨਿੰਗ ਵਿਭਾਗ ਮੁੱਖੀ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media