Wednesday, October 7, 2026

ਅਕੇਡੀਆ ਵਰਲਡ ਸਕੂਲ ਵਿਖੇ ‘ਮਦਰਜ਼-ਡੇਅ’ ਮਨਾਇਆ ਗਿਆ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਦੀ ਨਾਮਵਾਰ ਸਿੱਖਿਆ ਸੰਸਥਾ ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਮਾਂ ਦਿਵਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਵਿੱਚ ਸਕੂਲ ਦੇ ਬੱਚਿਆਂ ਨੇ ਗੀਤ, ਨਾਚ, ਨਾਟਕ ਪੇਸ਼ ਕੀਤੇ।ਬੱਚਿਆਂ ਨੇ ਗੀਤਾਂ ਦੀਆਂ ਧੁੰਨਾਂ ਰਾਹੀਂ ਨਾਚ ਪੇਸ਼ ਕੀਤੇ ਤੇ ਚੌਥੀ ਜਮਾਤ ਦੇ ਬੱਚਿਆਂ ਨੇ ਕਵਿਤਾਵਾਂ ਰਾਹੀਂ ਵੀ ਮਾਵਾਂ ਵਲੋਂ ਦਿੱਤੇ ਜਾਂਦੇ ਪਿਆਰ ਨੂੰ ਉਜਾਗਰ ਕੀਤਾ।ਸਕੂਲ ਵਿੱਚ ਮਦਰ ਡੇਅ ਕਾਰਡ ਬਣਾਉਣ ਦਾ ਮੁਕਾਬਲਾ ਵੀ ਕਰਵਇਆ ਗਿਆ।ਆਪਣੇ ਸੰਬੋਧਨ ‘ਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਦੱਸਿਆ ਕਿ ਮਾਂ ਦਿਵਸ 1908 ਤੋਂ ਹੋਂਦ ਵਿੱਚ ਆਇਆ ਸੀ, ਮਾਂ ਕੇਵਲ ਮਾਂ ਨਾ ਰਹਿ ਕੇ ਬੱਚੇ ਦੀ ਪਹਿਲੀ ਗੁਰੂ ਵੀ ਹੁੰਦੀ ਹੈ।ਜਿਸ ਤੋਂ ਗ੍ਰਹਿਣ ਕੀਤੀ ਮੁੱਢਲੀ ਸਿੱਖਿਆ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰਦਿਆਂ ਸਾਡਾ ਮਾਰਗ ਦਰਸ਼ਨ ਕਰਦੀ ਹੈ, ਮਾਂ ਵਲੋਂ ਦਿੱਤੀ ਸਹੀ ਵਿੱਦਿਆਂ ਬੱਚਿਆਂ ਨੂੰ ਇੱਕ ਚੰਗਾ ਨਾਗਰਿਕ ਬਣਨ ਵਿੱਚ ਵੀ ਮਦਦ ਕਰਦੀ ਹੈ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਇੱਕ ਮਾਂ ਆਪਣੇ ਨਿੱਜ ਨੂੰ ਤਿਆਗ ਕੇ ਪੂਰਾ ਜੀਵਨ ਆਪਣੇ ਬੱਚਿਆਂ ਦੇ ਬਚਪਨ ਅਤੇ ਉਹਨਾਂ ਦੇ ਭਵਿੱਖ ਨੂੰ ਸਵਾਰਨ ਲਈ ਲਗਾ ਦਿੰਦੀ ਹੈ, ਅਤੇ ਉਸ ਦੇ ਆਪਣੇ ਸੁਪਨੇ ਉਸ ਦੇ ਬੱਚਿਆਂ ਦੇ ਨਾਲ ਹੀ ਜੁੜੇ ਹੁੰਦੇ ਹਨ।ਇਸ ਲਈ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …