Wednesday, April 15, 2026

ਨਿਸ਼ਕਾਮ ਸੇਵਕ ਬਣ ਕੇ ਲੋੜਵੰਦਾਂ ਦੀ ਸੇਵਾ ਕਰਨ ਦੀ ਲੋੜ – ਕੁਲਵੰਤ ਸਿੰਘ ਕਸਕ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਕੌਮੀ ਸੇਵਾ ਯੋਜਨਾ ਇਕਾਈ ਸ.ਸ.ਸ.ਸ ਮਹਿਲਾਂ ਸੰਗਰੂਰ ਵਲੋਂ ਪ੍ਰਿੰਸੀਪਲ ਸ੍ਰੀਮਤੀ ਇਕਦੀਸ਼ ਕੌਰ ਦੀ ਅਗਵਾਈ ਅਤੇ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਦੀ ਦੇਖ ਰੇਖ ਵਿੱਚ ਵਿਸ਼ਵ ਰੈਡ ਕਰਾਸ ਦਿਵਸ, ਮਾਂ ਦਿਵਸ, ਜੈਵਿਕ ਅਨੇਕਤਾ ਦਿਵਸ ਨੂੰ ਸਮਰਪਿਤ ਸਮੂਹ ਸਟਾਫ ਤੇ ਵਲੰਟੀਅਰਾਂ ਦੀ ਮਦਦ ਨਾਲ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਉਘੇ ਸਮਾਜ ਸੇਵੀ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਅਤੇ ਵਿਗਿਆਨ ਪ੍ਰਸਾਰ ਤੋਂ ਕੁਲਵੰਤ ਸਿੰਘ ਕਸਕ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।
               ਸਕੂਲ ਪ੍ਰਿੰਸੀਪਲ ਸ੍ਰੀਮਤੀ ਇਕਦੀਸ਼ ਕੌਰ ਨੇ ਸੈਮੀਨਾਰ ਦਾ ਉਦਘਾਟਨ ਕਰਦਿਆਂ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਤਰਫੋਂ ਬੁਲਾਰਿਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਮਾਂ ਦਿਵਸ ਦੀ ਗੱਲ ਕਰਦਿਆਂ ਕਿਹਾ ਕਿ ਬੱਚੇ ਦੀ ਜ਼ਿੰਦਗੀ ਵਿੱਚ ਮਾਂ ਹੀ ਸਭ ਤੋਂ ਪਹਿਲੀ ਅਧਿਆਪਕ ਹੁੰਦੀ ਹੈ।ਵਿਦਿਆਰਥਣ ਰਸ਼ਨਪ੍ਰੀਤ ਦੁਆਰਾ ਕੀਤੇ ਮੰਚ ਸੰਚਾਲਨ ਦੌਰਾਨ ਗੀਤਾ ਰਾਣੀ ਨੇ ਰੈਡ ਕਰਾਸ ਦੇ ਇਤਿਹਾਸ, ਹਰਮਨ ਕੌਰ ਨੇ ਭਾਈ ਘਨੱਈਆ ਜੀ ਦੇ ਜੀਵਨ, ਮਨਪ੍ਰੀਤ, ਮਨਜਿੰਦਰ ਕੌਰ, ਰੋਸ਼ਨੀ, ਅਰਮਾਨ, ਜਸ਼ਨਪ੍ਰੀਤ ਕੌਰ ਨੇ ਮਾਂ ਦਿਵਸ ਦੀ ਅਹਿਮੀਅਤ ਅਤੇ ਵਿਸ਼ਾਲ ਕੁਮਾਰ, ਪ੍ਰਿਯੰਕਾ ਤੇ ਲੱਕੀ ਸ਼ਰਮਾ ਨੇ ਜੈਵਿਕ ਵਿਭਿੰਨਤਾ ਬਾਰੇ ਵਿਸਥਾਰ ‘ਚ ਦੱਸਿਆ।
                   ਸੈਮੀਨਾਰ ਦੌਰਾਨ ਵਿਚਾਰ ਸਾਂਝੇ ਕਰਦਿਆਂ ਪ੍ਰੋਗਰਾਮ ਅਫ਼ਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਅੱਜ ਦੇ ਖੁਦਗਰਜ਼ੀ ਵਾਲੇ ਮਹੌਲ ਵਿੱਚ ਰੈਡ ਕਰਾਸ ਵਰਗੀਆਂ ਸੰਸਥਾਵਾਂ ਦਾ ਬਹੁਤ ਮਹੱਤਵ ਹੈ।ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਆਪਣੇ ਕੁਦਰਤੀ ਸਰੋਤਾਂ ਦੀ ਵਰਤੋਂ ਸੰਭਲ ਕੇ ਕਰਨੀ ਚਾਹੀਦੀ ਹੈ ਤੇ ਬੇਹੱਦ ਸਪਰੇਆਂ, ਰਸਾਇਣਾਂ ਦੀ ਵਰਤੋਂ ਨਾਲ ਕੈਂਸਰ ਦੇ ਸ਼ਿਕਾਰ ਵਿਅਕਤੀਆਂ ਦੀ ਗਿਣਤੀ ਵਧ ਰਹੀ ਹੈ।ਕੁਲਵੰਤ ਸਿੰਘ ਕਸਕ ਨੇ ਹੈਨਰੀ ਡਿਊਟ ਦੇ ਜੀਵਨ ਤੇ ਪੰਛੀ ਝਾਤ ਮਰਵਾਉਦਿਆਂ ਕਿਹਾ ਕਿ ਸਾਨੂੰ ਨਿਸ਼ਕਾਮ ਸੇਵਕ ਦੇ ਰੂਪ ਵਿੱਚ ਵਿਚਰਣਾ ਚਾਹੀਦਾ ਹੈ।ਵਾਇਸ ਪ੍ਰਿੰਸੀਪਲ ਮੈਡਮ ਨਵਰਾਜ ਕੌਰ ਨੇ ਸੈਮੀਨਾਰ ਵਿੱਚ ਪਹੁੰਚੇ ਬੁਲਾਰਿਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
                         ਸਕੂਲ ਦੀ ਬਿਹਤਰੀ ਲਈ ਵਿਸ਼ੇਸ਼ ਯੋਗਦਾਨ ਪਾਉਣ ਲਈ ਰਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ, ਮੈਡਮ ਗਗਨਜੋਤ ਕੌਰ ਸਾਇੰਸ ਮਿਸਟ੍ਰੈਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸੈਮੀਨਾਰ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਪ੍ਰਿੰਸੀਪਲ ਇਕਦੀਸ਼ ਕੌਰ, ਲੈਕਚਰਾਰ ਗੁਰਦੀਪ ਸਿੰਘ, ਰਾਜੇਸ਼ ਕੁਮਾਰ, ਲਖਵੀਰ ਸਿੰਘ, ਨਰੇਸ਼ ਰਾਣੀ, ਮੈਡਮ ਸੋਨੀਆ, ਭਰਤ ਸ਼ਰਮਾ, ਸਵਿਤਾ ਵਸ਼ਿਸ਼ਟ, ਰਕੇਸ਼ ਸ਼ਰਮਾ, ਹਰਵਿੰਦਰ ਸਿੰਘ, ਰਜਨੀ ਬਾਲਾ, ਸੁਖਵਿੰਦਰ ਕੌਰ ਮਡਾਹੜ, ਅੰਜਨ ਅੰਜ਼ੂ, ਵਨੀਤੀ ਰਾਣੀ, ਦੀਪਸ਼ਿਖਾ, ਹਰਦੇਵ ਕੌਰ, ਕੰਚਨ ਸਿੰਗਲਾ, ਪ੍ਰੀਤੀ ਰਾਣੀ ਤੇ ਸਮੂਹ ਸਟਾਫ ਨੇ ਕੀਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …