Wednesday, August 26, 2026

ਡਾ. ਗਗਨਦੀਪ ਸਿੰਘ ਨੂੰ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਵਲੋਂ ਡਾਕਟਰੇਟ ਦੀ ਡਿਗਰੀ ਪ੍ਰਦਾਨ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਹੋਣਹਾਰ ਨੌਜਵਾਨ ਡਾ. ਗਗਨਦੀਪ ਸਿੰਘ ਪੁੱਤਰ ਸ੍ਰੀ ਗੁਰਮੇਲ ਸਿੰਘ ਚੋਟੀਆਂ ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀਮਤੀ ਨਸੀਬ ਕੌਰ ਚੋਟੀਆਂ ਵਾਇਸ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 69ਵੇਂ ਡਿਗਰੀ ਵੰਡ ਸਮਾਰੋਹ ਵਿੱਚ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਦੁਆਰਾ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ।ਡਾ. ਗਗਨਦੀਪ ਸਿੰਘ ਨੇ ਪੰਜਾਬ ਦੇ ਬਿਸਤ ਦੋਆਬ ਇਲਾਕੇ ਦੇ ਪਾਣੀ ਦੀ ਗੁਣਵੱਤਾ ਤੇ ਪੀ.ਐਚ.ਡੀ ਦੀ ਰਿਸਰਚ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਗੰਦਾ ਪਾਣੀ ਪੀਣ ਨਾਲ ਹੋਣ ਵਾਲੀਆ ਭਿਆਨਕ ਬਿਮਾਰੀਆਂ ਬਾਰੇ ਵੀ ਅਧਿਐਨ ਕੀਤਾ।ਡਾ. ਗਗਨਦੀਪ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਰਿਸਰਚ ਜਰਨਲਾਂ ਵਿੱਚ 15 ਤੋਂ ਜਿਆਦਾ ਖੋਜ ਪੱਤਰ ਛਾਪ ਚੁੱਕੇ ਹਨ। ਹੁਣ ਉਹ ਪੰਜਾਬ ਸਰਕਾਰ ਦੇ ਪੰਜਾਬ ਬਾਇੳਟੈਕਨਾਲੋਜੀ ਇਨਕਿਊਬੇਟਰ ਵਿਭਾਗ ਵਿੱਚ ਬਤੌਰ ਸਹਾਇਕ ਵਿਗਿਆਨਕ ਅਫ਼ਸਰ ਆਪਣੀਆ ਸੇਵਾਵਾਂ ਨਿਭਾਅ ਰਹੇ ਹਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …