ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਵਰਲਡ ਰੈਡ ਕਰਾਸ ਡੇਅ ਮੌਕੇ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਜਤਿੰਦਰ ਜੋਰਾਵਲ ਆਈ.ਏ.ਐਸ ਡਿਪਟੀ
ਕਮਿਸ਼ਨਰ ਨੇ ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਨੂੰ ਉਨ੍ਹਾਂ ਵਲੋਂ ਸਮਾਜ ਪ੍ਰਤੀ ਨਿਸ਼ਕਾਮ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦਾ ਸਾਨੂੰ ਬਹੁਤ ਸਹਿਯੋਗ ਰਹਿੰਦਾ ਹੈ, ਜੋ ਸਰਕਾਰ ਨੂੰ ਦਿੱਤੀਆਂ ਸਹੂਲਤਾਂ ਲਈ ਸਮੇਂ-ਸਮੇਂ ‘ਤੇ ਸੰਸਥਾਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦਾ ਸਮੇਂ ਸਿਰ ਹੱਲ ਕੀਤਾ ਜਾਂਦਾ ਹੈ।ਲੋਕ ਸੇਵਾ ਦੇ ਕੰਮ ਲਈ ਸਮਾਜਿਕ ਸੰਸਥਾਵਾਂ ਅਹਿਮ ਰੋਲ ਨਿਭਾਉਂਦੀਆਂ ਹਨ।ਇਸ ਲਈ ਉਹ ਉਨ੍ਹਾਂ ਸਮਾਜਿਕ ਕੰਮਾਂ ਦੀ ਸਲਾਘਾ ਕਰਦੇ ਹਨ, ਜੋ ਸੰਸਥਾਵਾਂ ਨਿਸ਼ਕਾਮ ਤੌਰ ‘ਤੇ ਜਨ ਸੇਵਾ ਦੇ ਕੰਮਾਂ ਵਿੱਚ ਨਿਰੰਤਰ ਕੰਮ ਕਰਦੀਆਂ ਹਨ।ਸਹਾਰਾ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੌਰਾਵਲ ਅਤੇ ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਸਹਾਰਾ ਫਾਊਂਡੇਸ਼ਨ ਸਮਾਜ ਸੇਵਾ ਕੰਮ ਵਿੱਚ ਪੂਰਨ ਕਰੇਗੀ।
ਇਸ ਮੌਕੇ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਦੇਵ ਦਰਸ਼ਨ ਦੀਪ ਸਿੰਘ, ਐਸ.ਐਮ.ਓ ਬਲਜੀਤ ਸਿੰਘ, ਡਾ. ਇੰਦਰਜੀਤ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਕੇ.ਕੇ ਮਿੱਤਲ ਸੈਕਟਰੀ ਜਿਲ੍ਹਾ ਰੈਡ ਕਰਾਸ ਸੁਸਾਇਟੀ, ਡਾ. ਡਿੰਪਲ ਕਾਲੜਾ, ਅੰਮ੍ਰਿਤਪਾਲ ਸਿੰਘ ਸਰਬਤ ਦਾ ਭਲਾ ਟਰੱਸਟ, ਅਰੂਪ ਸਿੰਗਲਾ ਪ੍ਰਧਾਨ ਦੁਰਗਾ ਸੇਵਾ ਦਲ, ਧੰਨਵੰਤ ਕੁਮਾਰ ਜੀਵਨ ਆਸ਼ਾ ਵੈਲਫੇਅਰ ਕਲੱਬ, ਨਰਿੰਦਰਪਾਲ ਸਿੰਘ ਸਾਹਨੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆਦਿ ਹਾਜ਼ਰ ਸਨ।
ਸਹਾਰਾ ਫਾਊਂਡੇਸ਼ਨ ਵਲੋਂ ਡਾ. ਦਿਨੇਸ਼ ਗਰੋਵਰ, ਅਸ਼ੋਕ ਕੁਮਾਰ, ਸੁਰਿੰਦਰ ਪਾਲ ਸਿੰਘ ਸਿਦਕੀ, ਵਰਿੰਦਰ ਜੀਤ ਸਿੰਘ ਬਜਾਜ, ਡਾ. ਸ਼ਮਿੰਦਰ ਸਿੰਘ, ਹਰਜੀਤ ਸਿੰਘ ਢੀਂਗਰਾ, ਅਭਿਨੰਦਨ ਚੌਹਾਨ, ਗੁਰਤੇਜ ਖੇਤਲਾ, ਮਹਿੰਦਰ ਕੁਮਾਰ, ਵੰਦਨਾ ਸਲੂਜਾ, ਕੁਲਵਿੰਦਰ ਕੌਰ ਢੀਂਗਰਾ, ਹਰਪ੍ਰੀਤ ਕੌਰ ਆਦਿ ਨੇ ਰੇਖੀ ਨੂੰ ਜਿਲਾ ਪ੍ਰਸਾਸ਼ਨ ਵਲੋਂ ਸਨਮਾਨਿਤ ਕੀਤੇ ਜਾਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media