ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਬੋਧੀ ਇੰਟਰਨੈਸ਼ਨਲ ਸਕੂਲ ਲੌਂਗੋਵਾਲ ਵਿਖੇ ਸਕੂਲ ਮੁੱਖੀ ਮੈਡਮ ਕਲਾਵਤੀ ਦੀ ਅਗਵਾਈ ਹੇਠ ਨਿਵੇਸ਼ ਸਮਾਗਮ ਦਾ
ਆਯੋਜਨ ਕੀਤਾ ਗਿਆ।ਬੱਚਿਆਂ ਦੀਆਂ ਚੰਗੀਆਂ ਗਤੀਵਿਧੀਆਂ ਨੂੰ ਦੇਖਣ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਮਾਪਿਆਂ ਨੇ ਵੀ ਭਾਗ ਲਿਆ।ਇਸ ਸਮਾਗਮ ਉਦਘਾਟਨ ਮੁੱਖ ਮਹਿਮਾਨ, ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਸਰਕਾਰ ਤੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਬੋਰਡ ਆਫ਼ ਗਵਰਨਰ ਦੇ ਸਾਬਕਾ ਮੈਂਬਰ ਗੁਰਸਿਮਰਨ ਸਿੰਘ ਸਿੱਧੂ ਨੇ ਦੀਪਕ ਜੋਯਤੀ ਰੌਸ਼ਨ ਕਰਕੇ ਕੀਤਾ।ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।ਮਾਪਿਆਂ ਨੇ ਸਕੂਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਫ਼ਲ ਹੋਣ ਦੇ ਸਾਰੇ ਗੁਰ ਵੀ ਸਿਖਾਏ ਜਾਂਦੇ ਹਨ।ਇਸੇ ਲਈ ਨਿਵੇਸ਼ ਸਮਾਗਮ ਕਰਵਾਇਆ ਗਿਆ ਹੈ।ਸਮਾਗਮ ਦੀ ਸਮਾਪਤੀ ਸਮੇਂ ਸਕੂਲ ਮੁੱਖੀ ਮੈਡਮ ਕਲਾਵਤੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਸਕੂਲ ਪ੍ਰਬੰਧਕ ਊਨੀ ਕ੍ਰਿਸ਼ਨਾ, ਕੁਲਦੀਪ ਸਿੰਘ ਮੋਗਾ, ਜਗਤਾਰ ਸਿੰਘ ਚੰਗਾਲ ਸੀਨੀਅਰ ਐਡਵੋਕੇਟ ਸੰਗਰੁਰ, ਸਮੂਹ ਸਕੂਲ ਸਟਾਫ ਮੈਂਬਰ ਅਤੇ ਵ ੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਦੇ ਮਾਪੇ ਵੀ ਮੌਜ਼ੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media