Wednesday, April 15, 2026

ਮਾਂ ਦਿਵਸ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਆਯੋਜਿਤ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਹੈਰੀਟੇਜ਼ ਕਲੱਬ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਵਿਸੇਸ਼ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਸਥਾਨਕ ਡੀਵਾਇਨ ਹੋਟਲ ਵਿਖੇ ਇੰਦਰਪਾਲ ਕੌਰ, ਕਮਲਪ੍ਰੀਤ ਕੌਰ, ਚਮਨਪੀਤ ਕੌਰ ਦੀ ਦੇਖ ਰੇਖ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਮਮਤਾ ਸ਼ਰਮਾ ਸੁਨਾਮ, ਸੁਸ਼ਮਾ ਰਾਣੀ ਸੁਨਾਮ, ਜੋਤੀ ਬਤਰਾ ਸੰਗਰੂਰ, ਹਰਵਿੰਦਰ ਪਾਲ ਕੌਰ, ਨਿਮਰਤ ਕੌਰ ਮਾਨਸ਼ਾਹੀਆ ਨੇ ਪਰਿਵਾਰ ਸਮੇਤ ਵਿਸੇਸ਼ ਸ਼ਮੂਲੀਅਤ ਕੀਤੀ।ਬੀਰਇੰਦਰ ਪਾਲ ਕੌਰ ਲੁਧਿਆਣਾ, ਮਨਿੰਦਰ ਪਾਲ ਸਿੰਘ ਤੇ ਚਰਨਜੀਤ ਪਾਲ ਸਿੰਘ ਵਲੋਂ ਲੇਡੀਜ ਦੀਆਂ ਵੱਖ-ਵੱਖ ਦਿਲਚਸਪ ਖੇਡਾਂ ਕਰਵਾਈਆਂ ਗਈਆਂ।ਜੈਂਟਸ ਦੀਆਂ ਖੇਡਾਂ ਦੌਰਾਨ ਮਨਮੋਹਨ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਪਰਮਜੀਤ ਸਿੰਘ ਲੁਧਿਆਣਾ ਤੇ ਬਲਜੋਤ ਸਿੰਘ ਸੰਗਰੂਰ ਦਾ ਮੁਕਾਬਲਾ ਬਹੁਤ ਫਸਵਾਂ ਰਿਹਾ।ਬੱਚਿਆਂ ਦੀ ਗੁਬਾਰਾ ਰੇਸ ਵਿੱਚ ਗੁਰਨੂਰ ਕੌਰ ਨੇ ਬਾਜੀ ਮਾਰੀ।ਇਸ ਸਬੰਧੀ ਜਸਕਿਰਨ ਕੌਰ, ਸਿਮਰ ਸਿੰਘ ਸ਼ਾਹਕੋਟ, ਅੰਸ਼ ਸ਼ਰਮਾ, ਵੰਸ਼ ਸ਼ਰਮਾ ਪਰਵ ਬਤਰਾ, ਜਸਕਰਨ ਸਿੰਘ ਮਾਨਸਾਹੀਆ ਦਾ ਵਿਸੇਸ਼ ਸਹਿਯੋਗ ਰਿਹਾ।ਮਮਤਾ ਸ਼ਰਮਾ-ਅਜੈ ਸ਼ਰਮਾ, ਕਮਲਪੀ੍ਤ ਕੌਰ-ਮਨਿੰਦਰ ਪਾਲ ਸਿੰਘ, ਮਨਪੀਤ ਕੌਰ-ਬਲਜੋਤ ਸਿੰਘ, ਰਾਜਵੰਤ ਕੌਰ-ਚਰਨਜੀਤ ਪਾਲ ਸਿੰਘ ਨੇ ਕਪਿਲ ਡਾਂਸ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਛੋਟੀਆਂ ਬੱਚੀਆਂ ਜਸਗੁਨ ਕੌਰ, ਗੁਰਨੂਰ ਕੌਰ, ਮਨਰੀਤ ਕੌਰ, ਅਰਸ਼ਲੀਨ ਕੌਰ, ਯਤਿਕਾ ਬਤਰਾ ਦੇ ਡਾਂਸ ਨੇ ਸਭ ਦਾ ਮਨ ਮੋਹ ਲਿਆ।
                  ਮਾਵਾਂ ‘ਤੇ ਆਧਾਰਿਤ ਚਮਨਪ੍ਰੀਤ ਕੌਰ ਸ਼ਾਹਕੋਟ, ਬੀਰਇੰਦਰਪਾਲ ਕੌਰ, ਕਮਲਪ੍ਰੀਤ ਕੌਰ, ਰਾਜਵੰਤ ਕੌਰ, ਇੰਦਰਪਾਲ ਕੌਰ ਦੁਆਰਾ ਪੇਸ਼ ਕੀਤੀ ਕੋਰਿਓਗਰਾਫ਼ੀ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।ਇਸ ਸਮੇਂ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਮਾਂ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ‘ਰੱਬ ਦੀ ਸੁੱਚੀ ਜੰਨਤ ਮਾਂ-ਵਾਂਗਰ ਉਚੀ ਜੰਨਤ ਮਾਂ’ ਦੀ ਕਵਿਤਾ ਰਾਹੀਂ ਮਾਂ ਦੇ ਵੱਖ-ਵੱਖ ਰੂਪਾਂ ਦਾ ਜ਼ਿਕਰ ਕੀਤਾ ਅਤੇ ਕਲੱਬ ਵੱਲੋਂ ਸਭ ਦਾ ਧੰਨਵਾਦ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …