Tuesday, August 25, 2026

ਸੰਤ ਬਾਬਾ ਭੋਲਾ ਰਾਮ ਗੁਰੂ ਕਿਰਪਾ ਕਲੀਨਿਕ ਦਾ ਕੀਤਾ ਉਦਘਾਟਨ

ਜੌੜੇਪੁਲ ਜਰਗ, 11 ਮਈ (ਨਰਪਿੰਦਰ ਸਿੰਘ ਬੈਨੀਪਾਲ) – ਇਥੋਂ ਨੇੜਲੇ ਪਿੰਡ ਲਸੋਈ ਵਿਖੇ ਰੁੜਕੀ ਵਾਲਾ ਅੱਡੇ ਨਜ਼ਦੀਕ ਉਘੇ ਸਮਾਜ ਸੇਵੀ ਡਾ. ਚੀਫ ਟਿਵਾਣਾ ਲਸੋਈ ਤੇ ਉਨਾਂ ਦੀ ਧਰਮਪਤਨੀ ਡਾ. ਸਰਬਜੀਤ ਕੌਰ ਡੀ.ਐਮ.ਸੀ ਲੁਧਿਆਣਾ ਵਲੋਂ ਸ਼ੁਰੂ ਕੀਤੇ।ਗੁਰੂ ਕਿਰਪਾ ਕਲੀਨਿਕ ਦਾ ਉਦਘਾਟਨ ਸੱਚਖੰਡ ਵਾਸੀ ਸੰਤ ਬਾਬਾ ਨੇਕ ਰਾਮ ਜੀ ਲਸੋਈ ਸਙੂਏ ਵਾਲਿਆਂ ਦੇ ਸ਼ਾਗਿਰਦ ਸੰਤ ਬਾਬਾ ਭੋਲਾ ਰਾਮ ਨੇ ਆਪਣੇ ਕਰ ਕਮਲਾ ਨਾਲ ਕੀਤਾ।ਉਪਰੰਤ ਉਹਨਾਂ ਡਾ. ਚੀਫ ਟਿਵਾਣਾ ਤੇ ਡਾ. ਸਰਬਜੀਤ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਗਰੀਬ, ਲੋੜਵੰਦ ਅਤੇ ਬੇਸਹਾਰਾ ਮਰੀਜ਼ਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਡਾ. ਸਰਬਜੀਤ ਕੌਰ ਨੇ ਆਖਿਆ ਕਿ ਗੁਰੂ ਦੀ ਕਿਰਪਾ ਸਦਕਾ ਸ਼ੁਰੂ ਕੀਤੇ ਗੁਰੂ ਕਿਰਪਾ ਕਲੀਨਿਕ ‘ਚ ਔਰਤਾਂ ਦੀ ਹਰ ਬਿਮਾਰੀ ਦਾ ਇਲਾਜ਼ ਬਹੁਤ ਹੀ ਘੱਟ ਫੀਸ ‘ਤੇ ਹੋਵੇਗਾ ਤੇ ਗਰੀਬ, ਲੋੜਵੰਦ ਮਰੀਜਾਂ ਤੋਂ ਬਹੁਤ ਹੀ ਘੱਟ ਫੀਸ ਲਈ ਜਾਵੇਗੀ।
                    ਇਸ ਮੌਕੇ ਡਾ. ਚੀਫ ਟਿਵਾਣਾ ਲਸੋਈ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …