ਜਿੰਦਗੀ ਸਫਲ ਬਣਾਉਣ ਦਾ ਮੁਲ ਮੰਤਰ ਸਖਤ ਮਿਹਨਤ -ਡਿਪਟੀ ਕਮਿਸਨਰ
ਪਠਾਨਕੋਟ, 12 ਮਈ (ਪੰਜਾਬ ਪੋਸਟ ਬਿਊਰੋ) – ਵਿਦਿਆਰਥੀ ਦਾ ਅਪਣੇ ਜੀਵਨ ‘ਚ ਇੱਕ ਹੀ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਦਿਲ ਲਗਾ ਕੇ ਪੜਾਈ ਕਰੇ,
ਅਪਣੇ ਮਾਪਿਆਂ ਦੇ ਸੁਪਨੇ ਤੇ ਆਪਣੇ ਉਦੇਸ਼ ਨੂੰ ਪੂਰਾ ਕਰਕੇ ਸਮਾਜ ਅੰਦਰ ‘ਚ ਇੱਕ ਪਹਿਚਾਣ ਬਣਾਵੇ।ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਇਹ ਪ੍ਰਗਟਾਵਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਅਪਣੇ ਦਫਤਰ ਵਿਖੇ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀਆਂ ਬਾਹਰਵੀਂ ਕਲਾਸ ਦੀਆਂ ਵਿਦਿਆਰਥਣਾਂ ਨਾਲ ਇੱਕ ਵਿਸ਼ੇਸ਼ ਗੋਸ਼ਟੀ ਦੋਰਾਨ ਕੀਤਾ। ਜਿਕਰਯੋਗ ਹੈ ਕਿ ਜਿਲ੍ਹਾ ਰੋਜਗਾਰ ਦਫਤਰ ਵਿਖੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਲਈ ਵਿਸ਼ਸ਼ ਤੌਰ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਜਾਂਦਾ ਹੈ।ਜਿਸ ਦੇ ਚੱਲਦਿਆਂ ਸਕੂਲ ਦੀਆਂ ਬਾਹਰਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਸਪੈਸ਼ਲ ਵਿਜਟ ਰੱਖੀ ਗਈ ਸੀ।ਵਰਕਸਾਪ ਤੋਂ ਬਾਅਦ ਡਿਪਟੀ ਕਮਿਸਨਰ ਨੇ ਅਪਣੇ ਦਫਤਰ ਵਿਖੇ ਵਿਦਿਆਰਥਣਾਂ ਨਾਲ ਵਿਸ਼ਸ਼ ਵਿਚਾਰ ਚਰਚਾ ਕੀਤੀ।
ਉਨਾਂ ਨੇ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀਵਨ ਵਿੱਚ ਅਪਣਾ ਇੱਕ ਟੀਚਾ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਉਸ ਉਦੇਸ਼ ਨੂੰ ਪੂਰਾ ਕਰਨ ਲਈ ਪੂਰੀ ਲਗਨ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ।ਵਿਦਿਆਰਥੀ ਜੀਵਨ ਵਿੱਚ ਅਪਣੀ ਜਿੰਦਗੀ ਨੂੰ ਨਿਖਾਰਨ ਦੇ ਲਈ ਬਹੁਤ ਸਾਰੇ ਮੋਕੇ ਹੁੰਦੇ ਹਨ।ਸਿੱਖਿਆ ਜੋ ਕਿ ਸਾਡੇ ਵਿਅਕਤੀਤਵ ‘ਚ ਨਿਖਾਰ ਲਿਆਂਉਂਦੀ ਹੈ ਅਤੇ ਇਸ ਦੇ ਨਾਲ ਨਾਲ ਹੀ ਸਮਾਜ ਅੰਦਰ ਖੜੇ ਹੋਣ ਦੇ ਯੋਗ ਵੀ ਬਣਾਉਂਦੀ ਹੈ।ਉਨ੍ਹਾਂ ਵਿਦਿਆਰਥਣਾਂ ਨੂੰ ਸਿੱਖਿਆ ਪ੍ਰਤੀ ਪ੍ਰੇਰਿਤ ਕਰਦਿਆਂ ਮਹਾਨ ਸ਼ਖਸ਼ੀਅਤਾਂ ਤੋਂ ਇਲਾਵਾ ਆਪਣੇ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਸਰਕਾਰੀ ਸਕੂਲਾਂ ਅੰਦਰ ਪੜ ਕੇ ਵੀ ਆਪਣੇ ਉਦੇਸ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਸਫਲ ਬਣਾਉਣ ਲਈ ਤਿੰਨ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਇਹ ਹੀ ਸਫਲ ਜ਼ਿੰਦਗੀ ਦਾ ਮੁਲ ਮੰਤਰ ਹੈ ਸਖਤ ਮਿਹਨਤ- ਸਖਤ ਮਿਹਨਤ ਅਤੇ ਸਖਤ ਮਿਹਨਤ।
ਇਸ ਮੋਕੇ ਵਿਦਿਆਰਥਣਾਂ ਨੇ ਵੀ ਅਪਣੇ ਵਿਚਾਰ ਰੱਖੇ।ਉਨਾਂ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਬਹੁਤ ਵਿਸ਼ੇਸ਼ ਹੈ ਕਿ ਕਿਉੁਂਕਿ ਉਨ੍ਹਾਂ ਨੂੰ ਡਿਪਟੀ ਕਮਿਸਨਰ ਸਾਹਿਬ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।
Punjab Post Daily Online Newspaper & Print Media