ਅੰਮ੍ਰਿਤਸਰ, 13 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ‘ਰੈਡ ਆਰਟਸ ਪੰਜਾਬ’ ਦੇ ਸਹਿਯੋਗ ਨਾਲ ਇਕ
ਨੁੱਕੜ ਨਾਟਕ ਖੇਡਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਪ੍ਰੋਗਰਾਮ ਦੌਰਾਨ ਦੀਪ ਜਗਦੀਪ ਦੁਆਰਾ ਲਿਖੇ ਗਏ ‘ਵਹਿੰਗੀ’ ਨਾਟਕ ਨੂੰ ਕਲਾਕਾਰਾਂ ਮਲਕੀਤ ਖਹਿਰਾ, ਹਰਿੰਦਰ ਰੈਬਲ ਅਤੇ ਧਰਮਿੰਦਰ ਗਿੱਲ ਨੇ ਬੜੀ ਖ਼ੂਬਸੂਰਤੀ ਨਾਲ ਨਿਭਾਇਆ।ਨਾਟਕ ਦੇ ਰਾਹੀਂ ਮੌਜ਼ੂਦਾ ਸਮੇਂ ’ਚ ਵਿਦਿਆਰਥੀ ਮਨਾਂ ਅੰਦਰੋਂ ਖ਼ਤਮ ਹੁੰਦੇ ਜਾ ਰਹੇ ਅਧਿਆਪਕ ਦੇ ਸਤਿਕਾਰ ਜਿਹੇ ਭਖਦੇ ਮਸਲੇ ਨੂੰ ਹਾਸ ਰਸ ਅਤੇ ਭਾਵੁਕ ਰੰਗ ’ਚ ਮੰਚਿਤ ਕੀਤਾ ਗਿਆ।
ਇਸ ਦੇ ਨਾਲ-ਨਾਲ ਵਰਤਮਾਨ ਸਮੇਂ ਬੱਚਿਆਂ ਅਤੇ ਮਾਪਿਆਂ ਦੀ ਸੋਚ ਉਪਰ ਭਾਰੂ ਹੁੰਦੀ ਆਈਲੈਟਸ ਅਤੇ ਉਚੇਰੀ ਵਿੱਦਿਆ ਹਾਸਲ ਕਰਨ ਵਲੋਂ ਘੱਟਦੀ ਰੁਚੀ ਨੂੰ ਇਸ਼ਾਰਿਆਂ ਰਾਹੀਂ ਸਮਝਾਇਆ ਗਿਆ।ਕੁੱਲ ਮਿਲਾ ਕੇ ‘ਵਹਿੰਗੀ’ ਦੇ ਸਿਰਲੇਖ ਨੂੰ ਪ੍ਰਤੀਕ ਦੇ ਤੌਰ ’ਤੇ ਵਰਤਦਿਆਂ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਆਦਰ ਕਰਨ ਅਤੇ ਉਚੇਰੀ ਵਿੱਦਿਆ ਗ੍ਰਹਿਣ ਕਰਕੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਆ।ਨਾਟਕ ਦੀ ਸਮਾਪਤੀ ’ਤੇ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ, ਰਵਿੰਦਰ ਕੌਰ ਨੇ ਸਾਰੀ ਟੀਮ ਦੀ ਸ਼ਲਾਘਾ ਕਰਦਿਆਂ ਤਹਿ ਦਿਲ ਤੋਂ ਧੰਨਵਾਦ ਕੀਤਾ।
ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਜਤਿੰਦਰ ਕੌਰ, ਪੰਜਾਬੀ ਵਿਭਾਗ ਤੋਂ ਇਲਾਵਾ ਵਿਦਿਆਰਥੀ ਅਤੇ ਹੋਰ ਸਟਾਫ਼ ਮੈਂਬਰ ਮੌਜ਼ੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media