ਅੰਮ੍ਰਿਤਸਰ, 13 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਨੇ ਮਿਸ ਫਲੋਰੈਂਸ ਨਾਈਟਿੰਗਏਲ ਦੇ ਜਨਮ ਦਿਨ ਨੂੰ ਸਮਰਪਿਤ ਪੂਰੇ ਇਕ ਹਫ਼ਤੇ ਲਈ
ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਕਾਲਜ ਪ੍ਰਿੰਸੀਪਲ ਮੈਡਮ ਡਾ. ਕਮਲਜੀਤ ਕੌਰ ਦੀ ਅਗਵਾਈ ’ਚ ਇਨ੍ਹਾਂ ਪ੍ਰੋਗਰਾਮਾਂ ਦੇ ਚੱਲਦਿਆਂ ਭਗਤ ਪੂਰਨ ਸਿੰਘ ਪਿੰਗਲਵਾੜਾ, ਬ੍ਰਾਂਚ ਮਾਨਾਂਵਾਲਾ ਵਿਖੇ ਬਹੁਤ ਹੀ ਵਿਲੱਖਣ ਅਤੇ ਨਿਵੇਕਲੇ ਢੰਗ ਨਾਲ ਨਰਸਿੰਗ ਦਿਹਾੜਾ ਮਨਾਇਆ ਗਿਆ।
ਪਿੰਗਲਵਾੜਾ ਵਿਖੇ ਸਥਿਤ ਸਪੈਸ਼ਲ (ਮੰਦਬੁੱਧੀ) ਬੱਚਿਆਂ ਦੇ ਸਕੂਲ ਵਿਖੇ ਪ੍ਰਿੰ: ਡਾ. ਕਮਲਜੀਤ ਕੌਰ ਅਤੇ ਮੈਡਮ ਯਸ਼ਪ੍ਰੀਤ ਕੌਰ ਉਚੇਚੇ ਤੌਰ ’ਤੇ ਪਹੁੰਚੇ।ਸਕੂਲ ਆਫ ਸਪੈਸ਼ਲ ਚਿਲਡਰਨ ਪ੍ਰਿੰਸੀਪਲ ਅਨੀਤਾ ਬੱਤਰਾ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ।ਬੱਚਿਆਂ ਨੇ ਵਿਸ਼ੇਸ਼ ਤੌਰ ’ਤੇ ਕੈਰਮ-ਬੋਰਡ, ਲੁੱਡੋ, ਡਰਾਇੰਗ ਅਤੇ ਡਾਂਸ ਮੁਕਾਬਲਿਆਂ ’ਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।ਖਾਲਸਾ ਕਾਲਜ ਤੋਂ ਪੋਸਟ-ਬੇਸਿਕ ਬੀ.ਐਸ.ਸੀ ਭਾਗ ਦੂਜਾ ਦੀਆਂ ਵਿਦਿਆਰਥਣਾਂ ਨੇ ਵੀ ਇਸ ਪ੍ਰੋਗਰਾਮ ’ਚ ਹਿੱਸਾ ਲਿਆ।
ਡਾ. ਕਮਲਜੀਤ ਕੌਰ ਨੇ ਸਪੈਸ਼ਲ ਸਕੂਲ ਦੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਮਿਹਨਤ ਨੂੰ ਅਸੀਂ ਸਿਜ਼ਦਾ ਕਰਦੇ ਹਾਂ ਜੋ ਇਨ੍ਹਾਂ ਬੱਚਿਆਂ ਦੀ ਦੇਖ-ਰੇਖ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰ ਛੁਪੇ ਹੁਨਰ ਦੀ ਪਹਿਚਾਣ ਕਰ ਕੇ ਬੱਚਿਆਂ ਨੂੰ ਉਚਿੱਤ ਸਿੱਖਿਆ ਦਿੰਦੇ ਹਨ।ਇਸ ਪ੍ਰੋਗਰਾਮ ਦੇ ਅਖੀਰ ’ਚ ਜੇਤੂੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਹਰ ਪ੍ਰਤੀਯੋਗਤਾ ’ਚ ਹਿੱਸਾ ਲੈਣ ਵਾਲੇ ਹਰ ਬੱਚੇ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੋਹਫ਼ਾ ਦਿੱਤਾ ਗਿਆ।ਇਸ ਉਪਰੰਤ ਡਾ. ਕਮਲਜੀਤ ਕੌਰ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਨਪਸੰਦ ਖਾਣ-ਪੀਣ ਦੀਆਂ ਵਸਤਾਂ ਦਿੱਤੀਆਂ ਗਈਆਂ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media