ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ ) – ਬੇਰੁਜ਼ਗਾਰ ਲਾਇਬਰੇਰੀਅਨਾਂ ਵਲੋਂ ਆਪਣੇ ਮੰਗਾਂ ਹੱਲ ਕਰਵਾਉਣ ਲਈ ਮੀਟਿੰਗ ਰੱਖੀ ਗਈ।ਜਿਸ ਵਿਚ ਬੇਰੁਜ਼ਗਾਰ
ਲਾਇਬਰੇਰੀਅਨ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਹਰਜਿੰਦਰ ਹੈਰੀ ਦੁੱਲਟ ਨੇ ਫਰੰਟ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ ਤੇ ਅਗਲੀ ਰਣਨੀਤੀ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸਿੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਬੇਰੁਜ਼ਗਾਰ ਲਾਇਬਰੇਰੀਅਨਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਬਰਨਾਲਾ (ਕਨਵੀਨਰ ਜਿਲ੍ਹਾ ਬਰਨਾਲਾ) ਨੇ ਦੱਸਿਆ ਕਿ ਪਿਛਲੀ ਸਰਕਾਰ ਨੇ 750 ਸਕੂਲ ਲਾਇਬਰੇਰੀਅਨ ਭਰਤੀ ਕਰਨ ਦਾ ਇਸ਼ਤਿਹਾਰ ਦਿੱਤਾ ਸੀ।ਬਾਅਦ ਵਿੱਚ ਇਹਨਾਂ ਅਸਾਮੀਆਂ ਦੀ ਗਿਣਤੀ ਘਟਾ ਕੇ 693 ਕਰ ਦਿੱਤੀ।ਜਿਹਨਾਂ ਵਿਚੋਂ ਸਿਰਫ 532 ਦੇ ਕਰੀਬ ਹੀ ਲਾਇਬਰੇਰੀਅਨ ਤੈਨਾਤ ਕੀਤੇ ਗਏ ਹਨ।ਰਹਿੰਦੀਆਂ ਅਸਾਮੀਆਂ ਬਾਰੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ।
ਹਰਪ੍ਰੀਤ ਸਿੰਘ ਉਭਾਵਾਲ (ਸਹਾਇਕ ਕਨਵੀਨਰ) ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੀ ਸਰਕਾਰ ਸਮੇਂ ਦਿੱਤੀਆਂ 750 ਅਸਾਮੀਆਂ ਦੀ ਪੂਰੀ ਅਤੇ ਲਾਇਬਰੇਰੀਅਨਾਂ ਦੀਆਂ 3000 ਅਸਾਮੀਆਂ ਦੀ ਨਵੀਂ ਭਰਤੀ ਕੀਤੀ ਜਾਵੇ।ਮਿਡਲ ਅਤੇ ਹਾਈ ਸਕੂਲਾਂ ਵਿ ਚ ਲਾਇਬਰੇਰੀਆਂ ਖੋਲ੍ਹੀਆਂ ਜਾਣ ਅਤੇ ਪੋਸਟਾਂ ਉਡੀਕਦਿਆਂ ਓਵਰਏਜ਼ ਹੋਏ ਉਮੀਦਵਾਰਾਂ ਲਈ ਉਮਰ ਦੀ ਰਾਹਤ ਦਿੱਤੀ ਜਾਵੇ।ਉਨਾਂ ਕਿਹਾ ਕਿ 2011 ਤੋੰ ਲਾਇਬਰੇਰੀ ਐਕਟ ਦਾ ਖਰੜਾ ਤਿਆਰ ਕੀਤਾ ਗਿਆ ਹੈ ਜੋ ਕਿ ਸਰਕਾਰੀ ਫਾਈਲਾਂ ਵਿੱਚ ਧੂੜ ਫੱਕ ਰਿਹਾ ਹੈ।ਪੰਜਾਬ ਸਰਕਾਰ ਇਸ ਐਕਟ ਨੂੰ ਪਾਸ ਕਰੇ, ਇਸ ਐਕਟ ਨਾਲ ਹਰ ਪਿੰਡਾਂ ਸ਼ਹਿਰਾਂ ਵਿੱਚ ਲਾਇਬਰੇਰੀਆਂ ਖੋਲੀਆਂ ਜਾ ਸਕਣਗੀਆਂ।
ਇਸ ਮੌਕੇ ਰਾਜ ਸਿੰਘ ਭਦੌੜ, ਮਨਿੰਦਰਜੀਤ ਧਨੌਲਾ, ਫਤਿਹਇੰਦਰ ਭੈਣੀ, ਕੁਲਵੰਤ ਬਰਨਾਲਾ, ਆਸ਼ੂ ਗੋਇਲ, ਇਕਜੋਤ ਕਾਹਨੇਕੇ, ਪਰਦੀਪ ਬਰਨਾਲਾ ਆਦਿ ਹਾਜ਼ਰ ਸਨ।
Check Also
ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ
ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …
Punjab Post Daily Online Newspaper & Print Media