ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਹਿਰਾਗਾਗਾ, ਸਰਕਾਰੀ ਐਲੀਮੈਂਟਰੀ ਸਕੂਲ ਲਦਾਲ, ਸਰਕਾਰੀ ਹਾਈ
ਸਕੂਲ ਗਾਗਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਅੜਕਵਾਸ ਦੇ ਅਧਿਆਪਕਾਂ ਨੂੰ ਲਗਾਤਾਰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਪੈਦਾ ਹੋਇਆ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ।ਇਨ੍ਹਾਂ ਚਾਰੇ ਸਕੂਲਾਂ ਦੇ ਅਧਿਆਪਕਾਂ ਨੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਸਕੂਲ ਦੇ ਗੇਟ ਅੱਗੇ ਰੋਸ ਮੁਜ਼ਾਹਰਾ ਕੀਤਾ।ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਅਧਿਆਪਕਾਂ ਦਾ ਰੋਸ ਹੈ ਕਿ ਇੱਕ ਤਾਂ ਸਕੂਲ ਵਿੱਚ ਕੋਈ ਪੱਕਾ ਪ੍ਰਿੰਸੀਪਲ ਨਹੀਂ ਹੈ।ਜਿਸ ਦਾ ਸਾਰਾ ਕਾਰਜ ਕਾਰਜਕਾਰੀ ਪ੍ਰਿੰਸੀਪਲ ਨੂੰ ਨਿਭਾਉਣਾ ਪੈ ਰਿਹਾ ਹੈ।ਦੂਜਾ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ।ਜਿਸ ਕਾਰਨ ਅਧਿਆਪਕ ਗੰਭੀਰ ਵਿੱਤੀ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਨ।ਉਨ੍ਹਾਂ ਕਿਹਾ ਕਿ ਅਗਲਾ ਮਹੀਨਾ ਛੁੱਟੀਆਂ ਦਾ ਮਹੀਨਾ ਹੈ।ਜੇਕਰ ਇਹ ਮਸਲਾ ਹੁਣ ਸਮੇਂ ਸਿਰ ਹੱਲ ਨਾ ਹੋਇਆ ਤਾਂ ਅਗਲੇ ਦੋ ਮਹੀਨਿਆਂ ਤੱਕ ਲਟਕ ਵੀ ਸਕਦਾ ਹੈ।ਉਨ੍ਹਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਕਿਸੇ ਹੋਰ ਸਕੂਲ ਨੂੰ ਡੀ.ਡੀ.ਓ ਪਾਵਰਾਂ ਦੇ ਕੇ ਇਨ੍ਹਾਂ ਸਕੂਲਾਂ ਦੀਆਂ ਤਨਖਾਹਾਂ ਕਢਵਾਈਆਂ ਜਾਣ।ਜੇਕਰ ਇਹ ਮਸਲਾ ਇੱਕ ਦੋ ਦਿਨਾਂ ਵਿੱਚ ਹੱਲ ਨਾ ਹੋਇਆ ਤਾਂ ਅਗਲੇ ਦਿਨਾਂ `ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਪ੍ਰਦਰਸ਼ਨ ਵਿੱਚ ਜਗਤਾਰ ਸਿੰਘ, ਵਿਜੇ ਕੁਮਾਰ, ਬੀਰਬਲ, ਰੀਟਾ ਰਾਣੀ, ਨਿਰਮਲਾ ਰਾਣੀ, ਸਨੇਹ ਲਤਾ, ਸੀਮਾ ਰਾਣੀ, ਸੋਨੀਆ ਅਰੋੜਾ, ਮੀਨੂੰ, ਕਮਲਪ੍ਰੀਤ ਕੌਰ, ਬਲਜੀਤ ਕੌਰ, ਰਿਤੂ ਸਿੰਗਲਾ, ਅਰਪਨਾ ਰਾਣੀ ਸਮੇਤ ਚਾਰੇ ਸਕੂਲਾਂ ਦੇ ਸਮੁੱਚੇ ਸਟਾਫ ਮੈਂਬਰ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media