Tuesday, March 24, 2026

ਪੱਤਰਕਾਰ ਗੁਰਦੀਪ ਸਿੰਘ ਛਾਜਲੀ ਦੇ ਪਿਤਾ ਨਮਿਤ ਮੱਘਰ ਸਿੰਘ ਕਾਹਲੋਂ ਅੰਤਿਮ ਅਰਦਾਸ

ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਤੇ ਪੱਤਰਕਾਰ ਗੁਰਦੀਪ ਸਿੰਘ ਛਾਜਲੀ ਅਤੇ ਗੁਰਜੀਤ ਸਿੰਘ ਕਾਹਲੋਂ ਦੇ ਪਿਤਾ ਮੱਘਰ ਸਿੰਘ ਕਾਹਲੋਂ ਪਿਛਲੇ ਦਿਨੀਂ ਇੱਕ ਟਰੈਕਟਰ ਹਾਦਸੇ ਵਿੱਚ ਗੰਭੀਰ ਜਖਮੀ ਹੋਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸਨ।ਉਹਨਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸੰਗਤਸਰ ਸਹਿਬ ਛਾਜ਼ਲੀ ਵਿਖੇ ਕੀਤਾ ਗਿਆ।ਜਿਸ ਵਿੱਚ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਆਗੂ ਦਰਬਾਰਾ ਸਿੰਘ ਛਾਜਲਾ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਅਤੇ ਸੀਨੀਅਰ ਪੱਤਰਕਾਰ ਬਲਦੇਵ ਸਿੰਘ ਜਨੂਹਾ ਪ੍ਰਧਾਨ ਅਜ਼ਾਦ ਪ੍ਰੈਸ ਵੈਲਫੇਅਰ ਕਲੱਬ ਪੰਜਾਬ ਨੇ ਸਵ: ਮੱਘਰ ਸਿੰਘ ਕਾਹਲੋਂ ਦੇ ਜੀਵਨ ਅਤੇ ਸੰਘਰਸ਼ਸ਼ੀਲ ਜ਼ਿੰਦਗੀ ‘ਤੇ ਚਾਨਣਾ ਪਾਇਆ।
                              ਇਸ ਤੋ ਇਲਾਵਾ ਜਥੇਦਾਰ ਭਰਪੂਰ ਸਿੰਘ ਕਾਹਲੋਂ, ਬਿਕਰਮਜੀਤ ਵਿੱਕੀ ਆਗੂ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਕਾਮਰੇਡ ਗੋਬਿੰਦ ਸਿੰਘ ਛਾਜਲੀ ਮਜ਼ਦੂਰ ਆਗੂ, ਕਰਮ ਸਿੰਘ ਸੱਤ, ਮਹੰਤ ਅਮਰਜੀਤ ਸਿੰਘ ਵੱਡਾ ਡੇਰਾ ਛਾਜਲੀ, ਦਰਸ਼ਨ ਸਿੰਘ ਬਖਸੀਵਾਲਾ, ਮਾਸਟਰ ਦਰਬਾਰਾ ਸਿੰਘ, ਜਥੇਦਾਰ ਕਰਮਜੀਤ ਸਿੰਘ ਨਾਜਰ, ਸੰਜੀਵ ਮੈਨਨ, ਮੱਖਣ ਲਾਲ, ਹਰਜਿੰਦਰ ਸਿੰਘ ਮਣਕੂ, ਮਨਿੰਦਰ ਸਿੰਘ ਨਿਰਮਾਣ, ਕਸ਼ਮੀਰੀ ਲਾਲ ਬੱਤਰਾ, ਜਤਿੰਦਰ ਸ਼ਰਮਾ, ਰਾਜੇਸ਼ ਜਿੰਦਲ, ਹਰੀਸ਼ ਜਿੰਦਲ,ਸਿਮਰ ਗੋਇਲ, ਤਰੁਨ ਅਦਲੱਖਾ, ਮਾਸਟਰ ਕਮਲਪ੍ਰੀਤ, ਐਡਵੋਕੇਟ ਅਸ਼ਵਨੀ, ਐਡਵੋਕੇਟ ਅਮਰਿੰਦਰ ਸਿੰਘ ਸਿੱਧੂ, ਐਡਵੋਕੇਟ ਵਿਕਰਮਜੀਤ ਗਰਗ, ਹਰਦੀਪ ਸ਼ਰਮਾ, ਰੇਸ਼ਮ ਸਿੰਘ ਭੁੱਲਰ, ਜਗਸੀਰ ਸਿੰਘ, ਅਮਰਿੰਦਰ ਵਾਲੀਆ, ਕੁਲਦੀਪ ਸਿੰਘ ਢੀਂਡਸਾ, ਜਸਵਿੰਦਰ ਸ਼ਰਮਾ, ਸੀਨੀਅਰ ਪੱਤਰਕਾਰ ਅਜੈਬ ਸਿੰਘ ਮੋਰਾਂਵਾਲੀ, ਪੱਤਰਕਾਰ ਭਗਵੰਤ ਸਿੰਘ ਚੰਦੜ, ਪੱਤਰਕਾਰ ਪਰਮਜੀਤ ਸਿੰਘ ਲੱਡਾ, ਪੱਤਰਕਾਰ ਦਲਜੀਤ ਸਿੰਘ ਬੇਦੀ, ਪੱਤਰਕਾਰ ਹਰਬੰਸ ਸਿੰਘ ਮਾਰਡੇ, ਪੱਤਰਕਾਰ ਹਰਜਿੰਦਰ ਸਿੰਘ ਦੁੱਗਾਂ, ਸੁੱਖੀ ਛੰਨਾ, ਪੱਤਰਕਾਰ ਰਾਕੇਸ਼ ਕੁਮਾਰ ਗਾਗੀ, ਪੱਤਰਕਾਰ ਐਚ.ਐਸ ਸ਼ੰਮੀ, ਪੱਤਰਕਾਰ ਰਤਨ ਗਰਗ, ਪੱਤਰਕਾਰ ਸੱਤਪਾਲ ਸਿੰਘ ਤੱਗੜ, ਪੱਤਰਕਾਰ ਕੁਲਵੰਤ ਛਾਜਲੀ, ਪੱਤਰਕਾਰ ਕਰਮ ਥਿੰਦ, ਵਰੁਣ ਬਾਂਸਲ, ਪੱਤਰਕਾਰ ਹਰਪਾਲ ਘਾਬਦਾਂ, ਹਰਜਿੰਦਰ ਧੀਮਾਨ, ਇੰਦਰਜੀਤ ਸਿੰਘ ਬਾਵਾ, ਕਾਮਰੇਡ ਸ਼ੇਰ ਸਿੰਘ ਪ੍ਰਧਾਨ ਲੋਕ ਸੱਭਿਆਚਾਰਕ ਮੰਚ ਛਾਜਲੀ ਅਤੇ ਅਮਨ ਅਰੋੜਾ ਵਿਧਾਇਕ ਸੁਨਾਮ, ਐਡੋਵੋਕੇਟ ਵਰਿੰਦਰ ਗੋਇਲ ਵਿਧਾਇਕ ਲਹਿਰਾਗਾਗਾ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ, ਸ਼ਹੀਦ ਭਗਤ ਸਿੰਘ ਮੀਡੀਆ ਸੈਂਟਰ ਛਾਜਲੀ ਪੱਤਰਕਾਰ ਕੁਲਦੀਪ ਸ਼ਰਮਾ, ਪ੍ਰਦੀਪ ਮੈਨਨ ਕੌਮੀ ਬੁਲਾਰਾ ਬ੍ਰਾਹਮਣ ਸਭਾ ਪੰਜਾਬ ਨੇ ਆਪਣੇ ਸ਼ੋਕ ਸੰਦੇਸ਼ਾਂ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵੱਡੀ ਗਿਣਤੀ ‘ਚ ਭਾਰਤੀ ਕਿਸਾਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੁਨੀਅਨ ਡਕੌਦਾ ਦੇ ਆਗਆਂ ਤੇ ਪੱਤਰਕਾਰ ਭਾਈਚਾਰੇ ਨੇ ਵੀ ਵੱਡੀ ਗਿਣਤੀ `ਚ ਆਪਣੀ ਹਾਜ਼਼ਰੀ ਲਵਾਈ।ਸਟੇਜ਼ ਦੀ ਜਿੰਮੇਵਾਰੀ ਪੱਤਰਕਾਰ ਜਸਵੀਰ ਲਾਡੀ ਛਾਜਲੀ ਨੇ ਨਿਭਾਈ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …