Thursday, April 16, 2026

ਖੂਨਦਾਨ ਕਰਨ ਨਾਲ ਮਿਲਦੀ ਹੈ ਆਤਮਿਕ ਸੰਤੁਸ਼ਟੀ -ਸੰਜੀਵ ਬਾਂਸਲ

ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ) – ਆਪਣੀ ਧਰਤੀ, ਆਪਣੇ ਲੋਕਾਂ, ਆਪਣੀ ਬੋਲੀ, ਵਾਤਾਵਰਣ ਅਤੇ ਕੁਦਰਤ ਨੂੰ ਬੇਇੰਤਹਾ ਮੁਹੱਬਤ ਕਰਨ ਵਾਲੇ ਮਨੁੱਖ ਦਾ ਕਣ ਕਣ ਆਪਣੇ ਦੇਸ਼ ਨੂੰ ਸਮਰਪਿਤ ਹੁੰਦਾ ਹੈ।ਜ਼ਿੰਦਗੀ ਨੂੰ ਅਸਲ ਵਿੱਚ ਜਿਉਣ ਦਾ ਮਿਜਾਜ਼ ਹਾਸਲ ਕਰਨ ਵਾਲੇ ਬਾਂਸਲਜ਼ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਚੇਅਰਮੈਨ ਸਸਟੋਬਾਲ ਐਸੋਸੀਏਸ਼ਨ ਸੰਗਰੂਰ, ਵਾਇਸ ਚੇਅਰਮੈਨ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ ਨੇ 28ਵੀਂ ਵਾਰ ਆਪਣਾ ਖੂਨਦਾਨ ਕਰਨ ਸਮੇਂ ਇਹ ਸ਼ਬਦ ਕਹੇ। ਉਨ ਆਖਿਆ ਕਿ ਉਹ ਉਸ ਪਰਿਵਾਰ ਵਿੱਚ ਪੈਦਾ ਹੋਏ ਹਨ, ਜਿੱਥੇ ਦੂਜਿਆਂ ਦੀ ਮਦਦ ਕਰਨ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।28ਵੀਂ ਵਾਰ ਖੂਨਦਾਨ ਕਰਕੇ ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ।ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਸੰਜੀਵ ਬਾਂਸਲ ਹਮੇਸ਼ਾਂ ਤੰਦਰੁਸਤ ਰਹਿਣ ਤੇ ਇਹ ਖੂਨਦਾਨ ਦੇ ਰਿਕਾਰਡ ਦਾ ਸੈਂਕੜਾ ਪਾਰ ਕਰਨ।
                 ਇਸ ਮੌਕੇ ਅੰਕਿਤ ਬਾਂਸਲ, ਵਿਨਰਜੀਤ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਾ, ਕਪੂਰ ਚੰਦ ਬਾਂਸਲ, ਗੁਰਤੇਜ ਸਿੰਘ ਸੂਲਰ, ਚਰਨਜੀਵ ਬਾਂਸਲ ਅਤੇ ਹੋਰ ਅਨੇਕਾਂ ਪਤਵੰਤਿਆਂ ਨੇ ਉਹਨਾਂ ਦੇ ਇਸ ਕਾਰਜ਼ ਦੀ ਸ਼ਲਾਘਾ ਕੀਤੀ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …