Tuesday, June 17, 2025
Breaking News

ਵਿਸ਼ਵ ਵਾਤਾਵਰਨ ਦਿਵਸ ‘ਤੇ ਭਗਤ ਪੂਰਨ ਸਿੰਘ ਨੂੰ ਸਮਰਪਿਤ ਰਾਜ-ਪੱਧਰੀ ਸਮਾਗਮ ਕਰੇ ਪੰਜਾਬ ਸਰਕਾਰ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਨੂੰ ਡਾ. ਇੰਦਰਜੀਤ ਕੌਰ ਨੇ ਸੌਂਪਿਆ ਬੇਨਤੀ ਪੱਤਰ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੱਜ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਵਲੋਂ ਦੌਰਾ ਕੀਤਾ ਗਿਆ।ਜਿਥੇ ਉਨ੍ਹਾਂ ਦਾ ਸਵਾਗਤ ਡਾ: ਇੰਦਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ।ਇਸ ਫੇਰੀ ਦੌਰਾਨ ਡਾ: ਇੰਦਰਜੀਤ ਕੌਰ ਨੇ ਉਨ੍ਹਾਂ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਉਪਰ ਉਨ੍ਹਾਂ ਦੀਆਂ ਤਸਵੀਰਾਂ ਰਾਹੀਂ ਝਾਤ ਪਵਾਈ।ਉਨਾਂ ਨੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨਾਲ ਸਮਾਰਟ ਕਲਾਸ ਦੇ ਵਿੱਚ ਮੁਲਾਕਾਤ ਕੀਤੀ।ਬੱਚਾ ਵਾਰਡ ਅਤੇ ਮਰਦਾਨਾ ਵਾਰਡ ਵਿੱਚ ਜਾ ਕੇ ਛੋਟੇ-ਛੋਟੇ ਬੱਚਿਆਂ ਅਤੇ ਮਰੀਜ਼ਾਂ ਨਾਲ ਮਿਲ ਕੇ ਉਨ੍ਹਾਂ ਦਾ ਹਾਲ ਜਾਣਿਆ।ਇਸ ਤੋਂ ਬਾਅਦ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਉਨ੍ਹਾਂ ਨੂੰ ‘ਜੀ ਆਇਆਂ’ ਨੂੰ ਕਿਹਾ।ਉਨ੍ਹਾਂ ਨੇ ਸੈਨਸਰੀ ਰੂਮ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਬੱਚਿਆਂ ਦੇ ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ।ਇਸ ਤੋਂ ਬਾਅਦ ਉਨ੍ਹਾਂ ਨੇ ਭਗਤ ਪੂਰਨ ਸਿੰਘ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਵਿਚ ਜਾ ਕੇ ਵਿੱਦਿਅਕ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
                  ਇਸ ਤੋਂ ਬਾਅਦ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਵਿਧਾਇਕ ਡਾ. ਨਿੱਜ਼ਰ ਨੂੰ ਇਕ ਬੇਨਤੀ ਪੱਤਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ 4 ਜੂਨ ਅਤੇ ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੁੰ ਮਨਾਇਆ ਜਾਂਦਾ ਹੈ।ਇਸ ਲਈ 4 ਜਾਂ 5 ਜੂਨ 2022 ਦਾ ਦਿਹਾੜਾ ਭਗਤ ਪੂਰਨ ਸਿੰਘ ਜੀ ਦੇ ਵਾਤਾਵਰਨ ਪ੍ਰਤੀ ਕੀਤੇ ਕਾਰਜ਼ਾਂ ਨੂੰ ਸਮਰਪਿਤ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਰਾਜ-ਪੱਧਰੀ ਸਮਾਗਮ ਦੇ ਤੌਰ `ਤੇ ਮਨਾਇਆ ਜਾਵੇ।ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਭਗਤ ਪੂਰਨ ਸਿੰਘ ਜੀ ਦੇ ਮਨੁੱਖਤਾ ਅਤੇ ਵਾਤਾਵਰਨ ਸੰਬੰਧੀ ਕੀਤੇ ਕਾਰਜ਼ਾਂ ਨੂੰ ਸਹੀ ਅਰਥਾਂ ਵਿੱਚ ਸ਼ਰਧਾਂਜਲੀ ਹੋਵੇਗੀ।
                    ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਆਪਣੀ ਫੇਰੀ ਉਪਰੰਤ ਭਾਵੁਕ ਹੁੰਦੇ ਹੋਏ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੋਸਾਇਟੀ ਨੂੰ ਇਹ ਯਕੀਨ ਦਿਵਾਇਆ ਕਿ ਉਹ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਰਾਹੀਂ ਉਪਰੋਕਤ ਸੁਝਾਅ ‘ਤੇ ਗੌਰ ਕਰਨ ਲਈ ਪੂਰਾ ਜੋਰ ਦੇ ਕੇ ਮਨਜੂਰ ਕਰਨ ਦੀ ਬੇਨਤੀ ਕਰਨਗੇ ।
                  ਇਸ ਮੌਕੇ ਪਿੰਗਲਵਾੜਾ ਪਰਿਵਾਰ ਵਲੋਂ ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਜੈ ਸਿੰਘ, ਯੋਗੇਸ਼ ਸੂਰੀ, ਨਰਿੰਦਰਪਾਲ ਸਿੰਘ, ਗੁਲਸ਼ਨ ਰੰਜਨ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …