Monday, March 30, 2026

ਮਾਤਾ ਭੱਦਰ ਕਾਲੀ ਮੇਲੇ ਮੌਕੇ ਲੰਗਰ ਕਮੇਟੀਆਂ ਨੂੰ ਥਰਮਾਕੋਲ ਤੇ ਪਲਾਸਟਿਕ ਦੀ ਕਰਾਕਰੀ ਨਾ ਵਰਤਣ ਦੀ ਅਪੀਲ 

ਕਪੂਰਥਲਾ, 16 ਮਈ (ਪੰਜਾਬ ਪੋਸਟ ਬਿਊਰੋ) – ਕਮਿਸ਼ਨਰ ਨਗਰ ਨਿਗਮ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਸ਼ੇਖੂਪੁਰ ਵਿਖੇ ਮਾਤਾ ਭੱਦਰ ਕਾਲੀ ਮੰਦਿਰ ਕਮੇਟੀ ਵਲੋਂ ਸਲਾਨਾ ਇਤਿਹਾਸਕ ਮੇਲਾ 25 ਮਈ ਤੋਂ 26 ਮਈ ਤੱਕ ਮਨਾਇਆ ਜਾ ਰਿਹਾ ਹੈ।
              ਉਨ੍ਹਾਂ ਕਿਹਾ ਕਿ ਇਸ ਮੇਲੇ ਵਿਚ ਹਰ ਸਾਲ ਦੀ ਤਰਾਂ ਸ਼ਹਿਰ ਨਿਵਾਸੀਆਂ ਵਲੋਂ ਲੰਗਰ ਕਮੇਟੀਆਂ ਅਤੇ ਮੇਲਾ ਕਮੇਟੀਆਂ ਦੇ ਸਹਿਯੋਗ ਨਾਲ ਵੱਖ-ਵੱਖ ਤੌਰ ‘ਤੇ ਕਈ ਥਾਵਾਂ ‘ਤੇ ਵੱਡੀ ਗਿਣਤੀ ‘ਚ ਆਉਣ ਵਾਲੇ ਸ਼ਰਧਾਲੂਆਂ ਲਈ ਲੰਗਰ ਲਗਾਏ ਜਾਂਦੇ ਹਨ।ਜਿਸ ਵਿੱਚ ਡਿਸਪੋਜ਼ਏਬਲ ਕਰਾਕਰੀ ਜਿਵੇਂ ਕਿ ਥਰਮੋਕੋਲ ਜਾਂ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਣ, ਸਿਹਤ ਅਤੇ ਸ਼ਹਿਰ ਦੀ ਸਾਫ ਸਫਾਈ ‘ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ।ਇਸ ਲਈ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੁਪਮ ਕਲੇਰ ਵਲੋਂ ਸਮੂਹ ਸ਼਼ਹਿਰ ਵਾਸੀਆਂ, ਲੰਗਰ ਕਮੇਟੀਆਂ ਅਤੇ ਮੇਲਾ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਮੇਲੇ ਵਿਚ ਪਲਾਸਟਿਕ ਅਤੇ ਥਰਮੋਕੋਲ ਦੀ ਵਰਤੋਂ ਨਾ ਕਰਕੇ ਮੇਲੇ ਨੂੰ ਪਲਾਸਟਿਕ ਫਰੀ ਢੰਗ ਨਾਲ ਮਨਾਇਆ ਜਾਵੇ।ਉਨ੍ਹਾਂ ਕਿਹਾ ਕਿ ਲੰਗਰਾਂ ਵਿੱਚ ਸਟੀਲ ਦੇ ਬਰਤਨ ਜਾਂ ਪੱਤਿਆਂ ਨਾਲ ਬਣੇ ਪੱਤਲ ਜਾਂ ਡੂਨੇ ਆਦਿ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਵਾਤਾਵਰਣ ਅਤੇ ਕਪੂਰਥਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …