ਸੰਗਰੂਰ, 16 ਮਈ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ
ਪਿਛਲੇ ਦਿਨੀ ਨਾੜ ਦੀ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਹੋਈਆ ਮਾਸੂਮ ਬੱਚਿਆਂ ਦੀਆਂ ਮੌਤਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਆਗੂਆਂ ਨੇ ਕਿਹਾ ਕਿ ਸਾਮਰਾਜੀ ਤਾਕਤਾਂ ਨੇ ਕਿਸਾਨੀ ਤੋਂ ਫਸਲਾਂ ਦੀ ਵੱਧ ਪੈਦਾਵਾਰ ਲੈਣ ਲਈ ਆਪਣੇ ਜਾਲ ਵਿੱੱਚ ਇਸ ਤਰਾਂ ਫਸਾਇਆ ਹੋਇਆ ਹੈ, ਜਿਸ ਨੂੰ ਸਮਝਣਾ ਆਮ ਕਿਸਾਨੀ ਲਈ ਸੌਖਾ ਨਹੀ ਹੈ।ਕਮੇਟੀ ਆਗੂਆਂ ਬਲਵੀਰ ਚੰਦ ਲੌਂਗੋਵਾਲ, ਜੁਝਾਰ ਲੌਂਗੋਵਾਲ, ਦਾਤਾ ਨਮੋਲ ਤੇ ਕਮਲਜੀਤ ਵਿੱਕੀ ਨੇ ਕਿਹਾ ਕਿ ਕਾਰਪੋਰੇਟ ਪੱੱਖੀ ਸਰਕਾਰਾਂ, ਕਾਰਪੋਰੇਟ ਘਰਾਣਿਆਂ ਵਲੋਂ ਵੱਖ-ਵੱਖ ਖੇਤੀ ਇਨਕਲਾਬਾਂ ਦਾ ਅਖੌਤੀ ਨਾਹਰਾਂ ਦਿੰਦਿਆਂ ਕਿਸਾਨੀ ਨੂੰ ਵੱਧ ਪੈਦਾਵਾਰ ਅਤੇ ਮੁਨਾਫੇ ਲਈ ਉਕਸਾਉਂਦਿਆਂ ਜਿਥੇ ਕਰਜ਼ਾਈ ਕੀਤਾ ਹੈ, ਉਥੇ ਕੁਦਰਤੀ ਸਰੋਤਾਂ ਪਾਣੀ, ਮਿੱਟੀ ਅਤੇ ਹਵਾ ਨੂੰ ਜ਼ਹਿਰੀਲਾ ਕਰਨ ਦੇ ਰਾਹ ਪਾਇਆ ਹੈ।ਆਗੂਆਂ ਵਲੋਂ ਕਿਸਾਨਾਂ ਅਤੇ ਪੂਰੀ ਅਵਾਮ ਨੂੰ ਵਾਤਾਵਰਣ ਬਚਾਉਣ ਲਈ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਜਿਥੇ ਜਿਥੇ ਇਹ ਘਟਨਾਵਾਂ ਵਾਪਰੀਆਂ ਹਨ ਉਥੇ ਸਰਕਾਰ ਤੋਂ ਪ੍ਰਸ਼ਾਸ਼ਨਿਕ ਜਾਂਚ ਕਰਵਾ ਕੇ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਗਈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media