Monday, March 30, 2026

ਬਾਬਾ ਖੇੜਾ ਸਪੋਰਟਸ ਕਲੱਬ ਵਲੋਂ ਪਹਿਲਾ ਕਾਸਕੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ

ਬੀਬੀ ਹਰਪ੍ਰੀਤ ਕੌਰ ਧੂਰੀ ਦਾ ਕਲੱਬ ਨੇ ਕੀਤਾ ਵਿਸ਼ੇਸ਼ ਸਨਮਾਨ

ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) -ਪਿੰਡ ਖਡਿਆਲ ਕੋਠੇ (ਆਲਾ ਸਿੰਘ ਵਾਲਾ) ਵਿਖੇ ਅੱਜ ਬਾਬਾ ਖੇੜਾ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿਚੋਂ ਕਾਫੀ ਟੀਮਾਂ ਨੇ ਹਿੱਸਾ ਲਿਆ।ਬਾਬਾ ਖੇੜਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁੱਦੇਦਾਰਾਂ ਵਲੋਂ ਨਾਰੀ ਏਕਤਾ ਜ਼ਬਰ ਵਿਰੋਧੀ ਫ਼ਰੰਟ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਹੀ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕਦਾ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ।
             ਇਸ ਸਮੇਂ ਕਲੱਬ ਦੇ ਪ੍ਰਧਾਨ ਬਿੱਟੂ ਰਾਮ, ਓਮ ਪ੍ਰਕਾਸ਼, ਦਾਸ ਰਾਮ ਉਪ ਪ੍ਰਧਾਨ ਅਮਰ ਰਾਮ ਖਜ਼ਾਨਚੀ, ਬੰਟੀ ਭੋਲਾ ਸਿੰਘ ਸਰਪੰਚ, ਸਕੱਤਰ ਜਗਸੀਰ ਰਾਮ, ਅਮਰ ਰਾਮ ਪ੍ਰਬੰਧਕ, ਜਗਸੀਰ ਰਾਮ ਕਲੱਬ ਮੈਂਬਰ, ਬੁੱਧ ਰਾਮ, ਗੋਪੀ ਰਾਮ, ਵਿਜੈ ਕੁਮਾਰ ਆਦਿ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …