ਜਰਗ, 19 ਮਈ (ਨਰਪਿੰਦਰ ਬੈਨੀਪਾਲ) – ਸਹੋਦਿਆ ਇੰਟਰ ਸਕੂਲ ਚੈਸ ਚੈਂਪੀਅਨਸ਼ਿਪ ਪਿਛਲੇ ਦਿਨੀਂ ਮਾਡਰਨ ਸੈਕੁਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿਖੇ
ਸਹੋਦਿਆ ਇੰਟਰ ਸਕੂਲ ਈਵੈਂਟਸ ਕਰਵਾਏ ਗਏ।ਜਿਸ ਵਿੱਚ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦੀ ਵਿਦਿਆਰਥਣ ਤਨਵੀਰ ਕੌਰ ਨੇ ਚੈਸ ਚੈਂਪੀਅਨਸਿਪ ਵਿਚੋਂ ਦੂਜਾ, ਫਲਕਪਰੀਤ ਕੌਰ ਨੇ ਤੀਸਰਾ ਅਤੇ ਤਰਨਵੀਰ ਸਿੰਘ ਨੇ ਸੋਲੋ ਸੌਂਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਖਿਡਾਰੀਆਂ ਅਤੇ ਸਬੰਧਿਤ ਅਧਿਆਪਕਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸੋਸ਼ਲ ਸਕਿਲ ਨੂੰ ਡਿਵੈਲਪ ਕਰਨਾ ਚਾਹੀਦਾ ਹੈ।ਉਨਾਂ ਨੇ ਵਿਦਿਆਰਥੀਆਂ ਨੂੰ ਇਹੋ ਜਿਹੇ ਈਵੈਂਟਸ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਉਤਸ਼ਾਹਿਤ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media