ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ )- ਸਥਾਨਕ ਮੁਹੱਲਾ ਮੈਗਜੀਨ ਵਿਖੇ ਜੈ ਜਵਾਲਾ ਸੇਵਾ ਸੰਮਤੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਬਤ ਦੇ ਭਲੇ
ਲਈ ਮਹਾਂਮਾਈ ਦਾ ਵਿਸ਼ਾਲ ਜਾਗਰਣ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਪ੍ਰਧਾਨ ਬਰਿਜ ਮੋਹਨ ਬਿੱਟੂ, ਜਰਨਲ ਸਕੱਤਰ ਹਰੀ ਕ੍ਰਿਸ਼ਨ ਹੈਪੀ, ਅਸ਼ੋਕ ਕੁਮਾਰ ਮਿੱਤਲ, ਅਸ਼ੋਕ ਕੁਮਾਰ ਗਰਗ, ਖਜਾਨਚੀ ਮਿੱਠੂ ਰਾਮ ਅਤੇ ਮੋਤੀ ਕਪੂਰ ਅਤੇ ਰਾਕੇਸ਼ ਕੁਮਾਰ ਬੋਬੀ ਦੀ ਦੇਖ-ਰੇਖ ਅਧੀਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ।ਇਸ 15ਵੇੰ ਵਿਸ਼ਾਲ ਜਾਗਰਣ ਲਈ ਪਵਿੱਤਰ ਜੋਤ ਮਾਂ ਜਵਾਲਾ ਜੀ ਮੰਦਿਰ ਹਿਮਾਚਲ ਪ੍ਰਦੇਸ਼ ਤੋੰ ਬੜੀ ਸ਼ਰਧਾ ਨਾਲ ਲਿਆਂਦੀ ਗਈ।ਪਵਿੱਤਰ ਜੋਤੀ ਦਾ ਸ਼ਹਿਰ ਪੁੱਜਣ ‘ਤੇ ਸ਼ੋਭਾ ਯਾਤਰਾ ਕੱਢੀ ਗਈ।ਪਵਿੱਤਰ ਜੋਤ ਨੂੰ ਮਾਤਾ ਦੇ ਖੁੱਲ੍ਹੇ ਪੰਡਾਲ ਵਿੱਚ ਸੁੰਦਰ ਭਵਨ ‘ਚ ਸੁਸ਼ੋਭਿਤ ਕੀਤਾ ਗਿਆ। ਪਵਿੱਤਰ ਜੋਤ ਦਾ ਪੂਜਨ ਵਿੱਕੀ ਪੰਡਿਤ ਵਲੋਂ ਪੂਰੀ ਵਿਧੀ ਨਾਲ ਕਰਵਾਇਆ ਗਿਆ।ਇਸ ਰਸਮ ਵਿੱਚ ਟਰਾਂਸਪੋਰਟ ਐਡਵਾਈਜਰ ਅਮਿਤ ਵਾਲੀਆ, ਉਨ੍ਹਾਂ ਦੀ ਪਤਨੀ ਰਿੰਮੀ ਵਾਲੀਆ ਦੇ ਨਾਲ ਰਾਕੇਸ਼ ਚੰਦੇਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਮੇਸ਼ੀ, ਸੰਦੀਪ ਗੋਇਲ, ਰੋਹਿਤ ਮਿੱਤਲ, ਰਵੀ ਗੋਇਲ, ਨੀਰਜ ਸ਼ਰਮਾ, ਰਿੰਕੂ ਗੋਇਲ, ਬਲਜੀਤ ਸਿੰਘ ਸਾਹਨੀ, ਤਿਲਕ ਰਾਜ ਸਤੀਜਾ, ਸੀਨੀਅਰ ਕਾਂਗਰਸੀ ਆਗੂ ਸੁਭਾਸ਼ ਗਰੋਵਰ, ਪਰਮਿੰਦਰ ਸ਼ਰਮਾ, ਨੱਥੂ ਲਾਲ ਢੀੰਗਰਾ, ਖੰਨਾ ਫਾਉਂਡੇਸ਼ਨ ਚਰਨਜੀਤ ਸਿੰੰਘ, ਹਰਸ਼ ਵਰਮਾ ਨੇ ਭਾਗ ਲਿਆ।ਚੁੰਨੀ ਦੀ ਰਸਮ ਸਮਾਜ ਸੇਵੀ ਜਗਜੀਤ ਸਿੰਘ ਜੱਗੀ ਅਤੇ ਉਨ੍ਹਾਂ ਦੀ ਧਰਮ ਪਤਨੀ ਦੇ ਨਾਲ ਐਮਨਾ ਕੁਮਾਰ ਗੋਇਲ, ਓਮ ਪ੍ਰਕਾਸ਼ ਸ਼ਰਮਾ, ਮਨੀਸ਼ ਗਰਗ ਨੇ ਅਦਾ ਕੀਤੀ।ਜਾਗਰਣ ਦੀ ਸ਼ੁਰੂਆਤ ਮਸ਼ਹੂਰ ਭਜਨ ਗਾਇਕ, ਜਗਰਾਤਿਆਂ ਦੇ ਸਮਰਾਟ ਪੰਡਿਤ ਵਿਸ਼ਵਾ ਮਿੱਤਰ ਵਲੋਂ ਗਣੇਸ਼ ਵੰਦਨਾ ਅਤੇ ਮੰਗਲਾਚਰਨ ਗਾ ਕੇ ਭੇਟਾਂ ਰਾਹੀੰ ਮਾਤਾ ਦਾ ਗੁਣਗਾਨ ਕੀਤਾ।ਉਨ੍ਹਾਂ ਵਲੋਂ ਗਾਈ ਭੇਟ ‘ਦੇ ਚਰਨਾਂ ਦਾ ਪਿਆਰ, ਮਾਏ ਮੈਨੂੰ ਰੱਖ ਲੇ ਸੇਵਾਦਾਰ, ਮੇਰਾ ਕਿਸੇ ਨਾ ਪੁੱਛਿਆ ਹਾਲ ਮਾਂ, ਮੈਨੂੰ ਲਾ ਚਰਨਾ ਦੇ ਨਾਲ ਮਾਂ, ਨੀੰ ਮੈਂ ਨੱਚਣਾ ਮੋਹਨ ਦੇ ਨਾਲ, ਦਿਲ ਵਾਲੀ ਪਾਲਕੀ ਵਿੱਚ ਤੈਨੂੰ ਮੈਂ ਬਿਠਾਉਣਾ, ਚੱਲ ਮੇਰੇ ਨਾਲ ਤੈਨੂੰ ਨਾਲ ਲੈ ਕੇ ਜਾਣਾ … ਆਦਿ ਨੇ ਸ਼ਰਧਾਲੂਆਂ ਨੂੰ ਮਹਾਂਮਾਈ ਦੇ ਰੰਗ ਵਿੱਚ ਰੰਗਦੇ ਹੋਏ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਦੇ ਨਾਲ ਹੀ ਧੀਆਂ ਜੰਮੀਆਂ ਤੇ ਗੁੱੜ ਵੀ ਨਾ ਵੰਡਿਆ, ਵਿਆਹੀ ਤਾਂ ਕਿਉੰ ਰੋਇਆ ਬਾਬਲਾ ਵਰਗੇ ਸਮਾਜਿਕ ਗੀਤਾਂ ਰਾਹੀੰ ਧੀਆਂ ਦਾ ਸਤਿਕਾਰ ਕਰੋ ਦਾ ਸੰਦੇਸ਼ ਦਿੱਤਾ।
ਸੇਵਾ ਸੰਮਤੀ ਦੇ ਚੇਅਰਮੈਨ ਅਤੇ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਕਈ ਸਮਾਜਿਕ, ਧਾਰਮਿਕ ਸੰਸਥਾਵਾਂ ਨਾਲ ਜੁੜੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਮਨੁੱਖ ਵਿੱਚ ਇੱਕ ਵਿਸ਼ਵਾਸ ਨਾਲ ਸਬਰ ਤੇ ਸੰਤੋਖ ਵਿੱਚ ਜਿਉਣ ਦੀ ਭਾਵਨਾ ਪੈਦਾ ਕਰਦੇ ਹਨ।ਉਨ੍ਹਾਂ ਕਿਹਾ ਕਿ ਜੈ ਜਵਾਲਾ ਜੀ ਸੇਵਾ ਸੰਮਤੀ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਉਣ ਦੇ ਨਾਲ-ਨਾਲ ਹਰ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹੈ।
ਸਮਾਗਮ ਵਿੱਚ ਸਵ. ਸੁਭਾਸ਼ ਪਰਾਸ਼ਰ ਦੀ ਧਰਮ ਪਤਨੀ ਕਿਰਨ ਪਰਾਸ਼ਰ, ਸਵ. ਰਵਿੰਦਰ ਰੇਲੂ ਮਹੰਤ ਦੇ ਪੁੱਤਰ ਰਿੰਕੂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਮਾਤਾ ਸੰਤੋਸ਼ ਦੇਵੀ, ਮਾਤਾ ਭਾਗਵੰਤੀ, ਬ੍ਰਿਜ ਮੋਹਨ ਬਿੱਟੂ, ਕਿਰਨਾ ਰਾਣੀ, ਮਿੱਠੂ ਰਾਮ, ਪ੍ਰੇਮ ਲਤਾ, ਅਸ਼ੋਕ ਕੁਮਾਰ, ਅਰਪਣਾ, ਮੋਤੀ ਕਪੂਰ, ਸੁਮਿਤਾ ਕਪੂਰ, ਸ਼੍ਰੀ ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ ਤੋਂ ਗੋਬਿੰਦਰ ਸ਼ਰਮਾ, ਮਨੀ ਮਹੇਸ਼ ਲੰਗਰ ਕਮੇਟੀ ਤੋਂ ਮਨੀਸ਼ ਕੁਮਾਰ, ਤੋਂ ਅਸ਼ੋਕ ਕੁਮਾਰ ਅਸ਼ੋਕਾ ਕਰੋਕਰੀ, ਸੰਦੀਪ ਕੁਮਾਰ ਅਕਾਉੰਟੈਂਟ, ਸੁਭਾਸ਼ ਗਰੋਵਰ, ਮਹੇਸ਼ ਕੁਮਾਰ ਮੇਸ਼ੀ, ਪਰਮਿੰਦਰ ਸ਼ਰਮਾ, ਚਾਵਲਾ ਟਰਾਂਸਪੋਰਟ ਆਦਿ ਤੋਂ ਇਲਾਵਾ ਵੱਖ-ਵੱਖ ਸਖਸ਼ੀਅਤਾਂ ਨੂੰ ਦਿੱਤੇ ਗਏ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।ਆਰਤੀ ਅਤੇ ਕੰਜ਼ਕਾਂ ਪੂਜਨ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਗਿਆ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media