Sunday, July 19, 2026

ਡਾਕ ਘਰ ਦੇ ਪੀ.ਐਲ.ਆਈ ਏਜੰਟ ਬਣਨ ਲਈ ਅਰਜ਼ੀਆਂ 31 ਮਈ ਤੱਕ

ਕਪੂਰਥਲਾ, 21 ਮਈ (ਪੰਜਾਬ ਪੋਸਟ ਬਿਊਰੋ) – ਸੁਪਰਡੈਂਟ ਪੋਸਟ ਆਫਿਸ ਕਪੂਰਥਲਾ ਰਵੀ ਪੁਰੀ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਭਾਰਤੀ ਡਾਕ ਵਿਭਾਗ ਵਿੱਚ ਏਜੰਟ ਬਣਨ ਦੇ ਚਾਹਵਾਨ ਉਮੀਦਵਾਰ 31 ਮਈ ਤੱਕ ਪੋਸਟ ਆਫਿਸ ਕਪੂਰਥਲਾ ਵਿਖੇ ਆਪਣੀ ਅਰਜ਼ੀ ਦੇ ਸਕਦੇ ਹਨ।
                 ਉਨ੍ਹਾਂ ਦੱਸਿਆ ਕਿ 18 ਸਾਲ ਤੋਂ 50 ਸਾਲ ਦੀ ਉਮਰ ਵਰਗ ਦੇ ਉਮੀਦਵਾਰ ਭਾਰਤੀ ਡਾਕ ਘਰ ਵਿਖੇ ਏਜੰਟ ਬਣਨ ਦੇ ਲਈ ਆਪਣੇ ਬਿਨੈਪੱਤਰ ਜ਼ਮ੍ਹਾ ਕਰਵਾ ਸਕਦੇ ਹਨ।ਪੀ.ਐਲ.ਆਈ ਏਜੰਟ ਬਣਨ ਦੇ ਲਈ ਉਮੀਦਵਾਰ 10ਵੀਂ ਪਾਸ ਹੋਣਾ ਜਰੂਰੀ ਹੈ ਅਤੇ ਇਸ ਵਿੱਚ ਸਾਬਕਾ ਸੈਨਿਕ, ਆਂਗਣਵਾੜੀ ਵਰਕਰ, ਮਹਿਲਾ ਮੰਡਲ ਵਰਕਰ ਆਦਿ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਡਾਕਘਰ ਵਿੱਚ ਪੀ.ਐਲ.ਆਈ ਏਜੰਟ ਬਣਨ ਦੇ ਚਾਹਵਾਨ ਉਮੀਦਵਾਰ 31 ਮਈ ਤੱਕ ਕਿਸੇ ਵੀ ਕੰਮ-ਕਾਜ਼ ਵਾਲੇ ਦਿਨ ਡਾਕ ਘਰ ਵਿਖੇ ਆ ਕੇ ਇਕ ਸਾਧਾਰਨ ਬਿਨੈਪਤਰ ਜਮ੍ਹਾ ਕਰਵਾ ਕੇ ਆਪਣੀ ਅਰਜ਼ੀ ਦੇ ਸਕਦੇ ਹਨ।ਵਧੇਰੇ ਜਾਣਕਾਰੀ ਲਈ 01822-233758, 232244,9465755400 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …