ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) – ਟੈਕਲੀਕਨ ਯੁੱਗ ਵਿੱਚ ਬੱਚਿਆ ਨੂੰ ਆਨਲਾਇਨ ਤਰੀਕੇ ਨਾਲ ਜੋੜਣ ਅਤੇ ਆਨਲਾਇਨ ਸਟੱਡੀ ਵਿੱਚ ਆਉਣ ਵਾਲੀਆਂ
ਮੁਸ਼ਕਿਲਾਂ ਦੇ ਹੱਲ ਲਈ ਰਿਲਾਇੰਸ ਜੀਉ ਕੰਪਨੀ ਵਲੋਂ ਇੱਕ ਐਮਬਾਇਬ ਐਪ ਲਾਂਚ ਕੀਤੀ ਗਈ ਹੈ।ਇਸ ਸੰਬਧੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਿਖੇ ਐਮ.ਡੀ ਮੈਡਮ ਦਲਜੀਤ ਕੌਰ ਅਤੇ ਬਾਬਾ ਸੰਤੋਖ ਸਿੰਘ ਦੀ ਸਰਪ੍ਰਸਤੀ ਹੇਠ ਸੈਮੀਨਾਰ ਕਰਵਾਇਆ ਗਿਆ।
ਰਿਲਾਇਸ ਜੀਉ ਕੰਪਨੀ ਦੇ ਮੁਲਾਜ਼ਮ ਸੰਦੀਪ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਕੰਬੋਜ਼ ਨੇ ਦੱਸਿਆ ਕਿ ਟੈਕਨੀਕਲ ਯੁੱਗ ਦੀ ਪੀੜੀ ਵਲੋਂ ਆਪਣੇ ਸਮੇਂ ਦੇ ਹਿਸਾਬ ਨਾਲ ਸਮਾਂ ਕੱਢ ਕੇ ਪੜਾਈ ਕਰਨਾ ਚਾਹੁੰਦੇ ਹਨ।ਜਿਸ ਵਾਸਤੇ ਜੀਉ ਕੰਪਨੀ ਦੀ ਐਮਬਾਇਬ ਐਪ ਬੱਚਿਆਂ ਨੂੰ ਆਪਣੇ ਸਮੇਂ ਦੇ ਹਿਸਾਬ ਨਾਲ ਪੜਾਈ ਕਰਨ ਅਤੇ ਸਿਲੇਬਸ ਦੀ ਪੂਰਤੀ ਸੰਬਧੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਜਿਸ ਨਾਲ ਬੱਚੇ ਕਰੋਨਾ ਕਾਲ ਵਿੱਚ ਪੜਾਈ ‘ਚ ਪਏ ਗੇਪ ਨੂੰ ਵੀ ਕਵਰ ਕਰ ਸਕਣਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media