ਸੰਗਰੂਰ, 26 ਮਈ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਡਾ. ਪਰਮਿੰਦਰ ਕੌਰ ਅਤੇ ਕਾਰਜ਼ਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿਤਾ ਬਾਂਸਲ ਦੀ
ਅਗਵਾਈ ਹੇਠ ਸੀ.ਐਚ.ਸੀ ਲੌਂਗੋਵਾਲ ਅਧੀਨ ਗਰਭਵਤੀ ਔਰਤਾਂ ਦਾ ਚੈਕਅਪ ਕੀਤਾ ਗਿਆ।
ਐਮ.ਡੀ ਗਾਇਨੀ ਡਾ. ਰਮਨਬੀਰ ਕੌਰ ਨੇ ਹਾਜ਼ਰ ਗਰਭਵਤੀ ਔਰਤਾਂ ਨੂੰ ਦੱਸਿਆ ਕਿ ਗਰਭ ਅਵਸਥਾ ਦੌਰਾਨ ਜੱਚਾ ਬੱਚਾ ਦੀ ਤੰਦਰੁਸਤੀ ਲਈ ਸਮੇਂ ਸਿਰ ਜਾਂਚ ਅਤੇ ਟੈਟਨੈਸ ਤੋਂ ਬਚਾਅ ਲਈ ਟੀਕਾਕਰਨ ਕਰਵਾਉਣਾ ਜਰੂਰੀ ਹੈ ਤਾਂ ਜੋ ਜਣੇਪੇ ਦੌਰਾਨ ਕਿਸੇ ਵੀ ਤਰਾਂ ਦੀ ਮੁਸ਼ਕਲ ਤੋਂ ਬਚਿਆ ਜਾ ਸਕੇ।ਉਨਾਂ ਦੱਸਿਆ ਕਿ ਗਰਭ ਅਵਸਥਾ ਸਮੇਂ ਹਰੇਕ ਔਰਤ ਲਈ ਚਾਰ ਚੈਕਅਪ ਜਰੂਰੀ ਹਨ।ਬਲੱਡ ਪ੍ਰੈਸ਼ਰ, ਭਾਰ, ਹੀਮੋਗਲੋਵਿਨ ਲੈਵਲ ਤੋਂ ਇਲਾਵਾ ਹੋਰ ਲੋੜੀਂਦੇ ਟੈਸਟ ਵੀ ਮੁਫ਼ਤ ਕੀਤੇ ਜਾਂਦੇ ਹਨ।ਗਰਭਵਤੀ ਔਰਤ ਰੋਜ਼ਾਨਾ ਦੀ ਖੁਰਾਕ ਵਿੱਚ ਆਇਰਨ ਭਰਪੂਰ ਹਰੀਆਂ ਸਬਜ਼ੀਆਂ, ਮੌਸਮੀ ਫਲ, ਭੁੱਜਿਆ ਅਨਾਜ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਸ਼ਾਮਲ ਕਰੇ ਅਤੇ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਵਲੋ ਦਿੱਤੀਆਂ ਅਇਰਨ ਫੌਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਹਰ ਰੋਜ਼ ਜਰੂਰ ਖਾਧੀਆਂ ਜਾਣ।ਉਨ੍ਹਾਂ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਸਿਹਤ ਵਿਭਾਗ ਵਲੋਂ ਖਤਰੇ ਵਾਲੀਆਂ ਗਰਭਵਤੀ ਮਾਵਾਂ ਦੀ ਪਹਿਚਾਣ ਕਰਨ ਉਪਰੰਤ ਮਾਹਿਰ ਮੈਡੀਕਲ ਅਫਸਰਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਸ ਮੌਕੇ ਬਲਾਕ ਐਜੂਕੇਟਰ ਯਾਦਵਿੰਦਰ, ਐਸ.ਐਲ.ਟੀ ਅੰਮ੍ਰਿਤ ਸ਼ਰਮਾ, ਏ.ਐਨ.ਐਮ ਕਮਲੇਸ਼ ਕੌਰ, ਏ.ਐਨ.ਐਮ ਪੂਨਮ ਜੋਸ਼ੀ, ਸਟਾਫ਼ ਨਰਸ ਜਸਪਾਲ ਕੌਰ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media