ਪਠਾਨਕੋਟ, 28 ਮਈ (ਪੰਜਾਬ ਪੋਸਟ ਬਿੳਰੋ) – ਸੂਬੇ ਦੇ ਪਿੰਡਾਂ ਅਤੇ ਸਹਿਰਾਂ ਅੰਦਰ ਖੁੱਲੇ ਛੱਡੇ ਹੋਏ ਬੋਰਵੈਲ ਖਾਸ ਤੋਰ ‘ਤੇ ਬੱਚਿਆਂ ਲਈ ਚਿੰਤਾਂ ਦਾ ਇੱਕ ਵੱਡਾ
ਕਾਰਨ ਹੈ ਇਸ ਤੋਂ ਇਲਾਵਾ ਇਹ ਜ਼ਮੀਨ ਹੇਠਲੇ ਪਾਣੀ ਨੂੰ ਗੰਦਲਾ ਕਰਦੇ ਹਨ। ਇਸ ਲਈ ਅਜਿਹੇ ਖੁੱਲੇ ਬੋਰਵੈਲ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਹਰਬੀਰ ਸਿੰਘ ਕਿਹਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਪਹਿਲਾਂ ਤੋਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਅਜਿਹੇ ਖੁੱਲੇ ਬੋਰਵੈਲ ਨੂੰ ਸਹੀ ਢੰਗ ਨਾਲ ਭਰਨ ਅਤੇ ਪਲੱਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਵੀ ਇੱਕ ਵਿਸ਼ੇਸ਼ ਮੂਹਿੰਮ ਚਲਾਈ ਜਾਵੇਗੀ ਅਤੇ ਆਮ ਜਨਤਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ਕਿ ਅਗਰ ਉਨ੍ਹਾਂ ਦੇ ਨਜਦੀਕ ਕੋਈ ਅਜਿਹਾ ਖੁੱਲਾ ਬੋਰਵੈਲ ਹੈ ਤਾਂ ਇਸ ਬਾਰੇ ਜਿਲ੍ਹਾ ਪ੍ਰਸਾਸਨ ਨੂੰ ਸੂਚਿਤ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਅੰਦਰ ਅਜਿਹੇ ਖੁੱਲੇ ਬੋਰਵੈਲ ਸਨ ਅਤੇ ਉਨ੍ਹਾਂ ਨੂੰ ਹੁਣ ਬਿਜ਼ਲੀ ਦਾ ਕੂਨੇਕਸ਼ਨ ਮਿਲ ਗਿਆ ਹੈ।ਇਸ ਲਈ ਪਾਵਰਕਾਮ ਵਿਭਾਗ ਇਹ ਜਾਂਚ ਕਰੇਗਾ ਕਿ ਉਨ੍ਹਾਂ ਵਲੋਂ ਬੋਰਵੈਲ ਨੂੰ ਬੰਦ ਕਰ ਦਿੱਤਾ ਗਿਆ ਹੈ ਜਾਂ ਨਹੀਂ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਪੰਚਾਇਤਾਂ ਨਾਲ ਸੰਪਰਕ ਕਰਕੇ ਅਜਿਹੇ ਖੁੱਲੇ ਬੋਰਵੈਲ ਦਾ ਪਤਾ ਲਗਾਇਆ ਜਾਵੇਗਾ ਅਤੇ ਇਨ੍ਹਾਂ ਬੋਰਵੈਲ ਨੂੰ ਭਰਿਆ ਜਾਵੇਗਾ।
ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਜ਼ਮੀਨ ਮਾਲਕ ਵਲੋਂ ਅਜਿਹੇ ਬੋਰਵੈਲ ਨੂੰ ਇੱਕ ਮਹੀਨੇ ਦੀ ਮਿਆਦ ਦੇ ਅੰਦਰ ਬੰਦ ਜਾਂ ਅਨਪਲੱਗ ਨਾ ਕਰਵਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media