ਸਮਰਾਲਾ, 28 ਮਈ (ਇੰਦਰਜੀਤ ਸਿੰਘ ਕੰਗ) – ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੱਛੀ
ਪਾਲਣ ਵਿਭਾਗ ਲੁਧਿਆਣਾ ਵਲੋਂ ਸਮਰਾਲਾ ਵਿਖੇ 23 ਮਈ ਤੋਂ 27 ਮਈ ਤੱਕ ਪੰਜ਼ ਰੋਜ਼ਾ ਵਿਸ਼ੇਸ਼ ਮੱਛੀ ਪਾਲਣ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿੱਚ ਇਲਾਕੇ ਦੇ 42 ਚਾਹਵਾਨਾਂ ਵਿਅਕਤੀਆਂ ਵਲੋਂ ਭਾਗ ਲਿਆ।ਕੈਂਪ ਦੌਰਾਨ ਰਾਮ ਰਤਨ ਸਿੰਘ ਮੱਛੀ ਪਾਲਣ ਅਫਸਰ ਸਮਰਾਲਾ ਵਲੋਂ ਮੱਛੀ ਤਲਾਬ ਦੀ ਉਸਾਰੀ ਤੋਂ ਲੈ ਕੇ ਮੱਛੀ ਦੇ ਮੰਡੀਕਰਨ ਤੱਕ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਸਰਕਾਰ ਤੇ ਵਿਭਾਗ ਵਲੋਂ ਚੱਲ ਰਹੀਆਂ ਗਤੀਵਿਧੀਆਂ ਅਤੇ ਸਹੂਲਤਾਂ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ।ਉਨ੍ਹਾਂ ਮੱਛੀ ਪਾਲਣ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਤਲਾਬ ਦੀ ਉਸਾਰੀ ਲਈ 7,00,000 ਰੁਪਏ, ਪਹਿਲੇ ਸਾਲ ਦੀ ਖਾਦ ਖੁਰਾਕ ਲਈ 4,00,000 ਰੁਪਏ ਬੈਂਕ ਪਾਸੋਂ ਕਰਜ਼ਾ ਦਿਵਾਇਆ ਜਾਂਦਾ ਹੈ, ਜਿਸ ਉਤੇ ਜਨਰਲ ਲਈ 40 ਪ੍ਰਤੀਸ਼ਤ, ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਲਈ 60 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਕੈਂਪ ਦੇ ਆਖਰੀ ਦਿਨ ਦਲਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਲੁਧਿਆਣਾ, ਜਤਿੰਦਰ ਸਿੰਘ ਗਰੇਵਾਲ ਸੀਨੀਅਰ ਮੱਛੀ ਪਾਲਣ ਅਫਸਰ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਛੀ ਪਾਲਣ ਕਿੱਤਾ ਇੱਕ ਬਹੁਤ ਹੀ ਸੁਚੱਜਾ, ਘੱਟ ਮਿਹਨਤ ਕਰਕੇ ਚੋਖੀ ਕਮਾਈ ਕਰਨ ਵਾਲਾ ਲਾਹੇਵੰਦ ਸਹਾਇਕ ਧੰਦਾ ਹੈ।ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਨੀਵੀਆਂ ਅਤੇ ਬੰਜਰ ਪਈਆਂ ਜ਼ਮੀਨਾਂ ਨੂੰ 10 ਸਾਲਾਂ ਲਈ ਚਕੌਤੇ ਤੇ ਲੈ ਕੇ ਉਨ੍ਹਾਂ ਵਿੱਚ ਮੱਛੀ ਪਾਲਣ ਦਾ ਕਿੱਤਾ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਅੰਤ ‘ਚ ਮੱਛੀ ਪਾਲਣ ਵਿਭਾਗ ਵਲੋਂ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇੇ ਗਏ।
ਇਸ ਮੌਕੇ ਨਰਿੰਦਰਪਾਲ ਸਿੰਘ ਖੇਤਰੀ ਸਹਾਇਕ ਸਮਰਾਲਾ ਤੋਂ ਇਲਾਵਾ ਟਰੇਨਿੰਗ ਪ੍ਰਾਪਤ ਕਰਨ ਵਾਲੇ ਸਿੱਖਿਆਰਥੀ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media