ਸੰਗਰੂਰ, 28 ਮਈ (ਜਗਸੀਰ ਲੌਂਗੋਵਾਲ) – ਲੌਂਗੋਵਾਲ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇਸ਼ ਭਗਤ ਯਾਦਗਾਰ, ਭਾਰਤੀ ਕਿਸਾਨ ਯੂਨੀਅਨ
(ਉਗਰਾਹਾਂ), ਤਰਕਸ਼ੀਲ ਸੁਸਾਇਟੀ ਪੰਜਾਬ ਆਦਿ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਲਈ ਵਿਸ਼ੇਸ਼ ਫੰਡ ਅਤੇ ਬਜ਼ਟ ਐਲਾਨਣ ਦੀ ਮੰਗ ਕੀਤੀ ਹੈ।ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਾਰਨ ਖੇਤੀ ਦੀ ਵੰਨ ਸਵੰਨਤਾ, ਨਵੀਆਂ ਖੇਤੀ ਤਕਨੀਕਾਂ ਲਈ ਇਥੇ ਖੋਜ਼ ਕਾਰਜ਼ਾਂ ਦੀ ਵੱਡੀ ਲੋੜ ਹੈ।ਭਾਵੇ ਦੋਨਾਂ ਯੂਨੀਵਰਸਿਟੀਆਂ ਕਿਸਾਨਾਂ ਨੂੰ ਸਮੇਂ ਸਮੇਂ ਤੇ ਨਵੀਆਂ ਤਕਨੀਕਾਂ ਪਸ਼ੂ ਪਾਲਣ, ਦੁੱਧ ਦੀ ਗੁਣਵੱਤਾ, ਪਾਣੀ ਮਿੱਟੀ ਨੂੰ ਬਚਾਉਣ ਅਤੇ ਖੇਤੀ ਅਧਾਰਿਤ ਟਰੇਨਿੰਗ ਕਰਵਾਉਂਦੀਆਂ ਰਹਿੰਦੀਆਂ ਹਨ।ਪਰ ਜਦੋ ਇਥੋਂ ਦੇ ਕਰਮਚਾਰੀ ਆਪਣੀਆ ਤਨਖਾਹਾਂ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹਨ ਤਾਂ ਪੂਰੇ ਖੋਜ਼ ਕਾਰਜ਼ਾਂ ਦਾ ਪ੍ਰਭਾਵਿਤ ਹੋਣਾ ਸੁਭਾਵਕ ਹੈ।ਜਥੇਬੰਦੀਆਂ ਦੇ ਆਗੂਆਂ ਜੁਝਾਰ ਲੌਂਗੋਵਾਲ, ਬਲਵੀਰ ਚੰਦ ਲੌਂਗੋਵਾਲ, ਜਸਵਿੰਦਰ ਸੋਮਾ, ਦਾਤਾ ਨਮੋਲ, ਲਖਵੀਰ ਲੌਂਗੋਵਾਲ, ਵਿਸ਼ਵ ਕਾਂਤ, ਕਮਲਜੀਤ ਵਿੱਕੀ ਨੇ ਮੁਲਾਜਮਾਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਪੰਜਾਬ ਦੀ ਖੇਤੀ ਤੇ ਆਰਥਿਕਤਾ ਅਤੇ ਵਾਤਾਵਰਣ ਬਚਾਉਣ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਇਹਨਾਂ ਸਰਕਾਰੀ ਅਦਾਰਿਆਂ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸਰਕਾਰ ਤੋ ਵਿਸ਼ੇਸ਼ ਬਜ਼ਟ ਜਾਰੀ ਕਰਨ ਦੀ ਮੰਗ ਕੀਤੀ ਹੈ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media