ਅੰਮ੍ਰਿਤਸਰ 28 ਮਈ (ਦੀਪ ਦਵਿੰਦਰ ਸਿੰਘ) – ਸਾਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਅਤੇ ਉਰਦੂ ਜ਼ੁਬਾਨ ਦੀ ਨਾਮਵਰ ਸਾਹਿਤਕਾਰਾ ਸੁਲਤਾਨਾ ਬੇਗਮ ਇਸ ਦੁਨੀਆਂ ‘ਚ ਨਹੀਂ ਰਹੇ।ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ 1947 ਨੂੰ ਜਨਮੀ ਸੁਲਤਾਨਾ ਬੇਗਮ ਨੇ ਦੇਸ਼ ਵੰਡ ਦੇ ਦਰਦ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਅਤੇ ਉਮਰ ਭਰ ਉਸ ਸੰਤਾਪ ਨੂੰ ਭੋਗਦੀ ਰਹੀ, ਕਿਉਂਕਿ ਮੁਲਕ ਵੰਡ ਦੌਰਾਨ ਉਹਨਾਂ ਦਾ ਬਾਪ ਪਰਿਵਾਰ ਦੇ ਬਾਕੀ ਜੀਆਂ ਨਾਲ ਲਹਿੰਦੇ ਪੰਜਾਬ ਚਲਿਆ ਗਿਆ ਸੀ।ਜਦਕਿ ਉਹਨਾਂ ਦੀ ਮਾਂ ਇਧਰ ਵਾਪਿਸ ਆ ਗਈ ਸੀ।ਮੁਸਲਿਮ ਪਰਿਵਾਰ ਵਿੱਚ ਪੈਦਾ ਹੋਈ ਹਿੰਦੂ ਪਰਿਵਾਰ ਵਿੱਚ ਪਲੀ ਅਤੇ ਸਿੱਖ ਪਰਿਵਾਰ ਵਿੱਚ ਵਿਆਹੀ ਗਈ ਸੁਲਤਾਨਾ ਬੇਗਮ ਨੇ ਧਰਮ ਅਤੇ ਜਾਤ ਦੀਆਂ ਵਲਗਣਾਂ ਤੋਂ ਉਪਰ ਉਠ ਕੇ ਸਮਾਜ ਵਿੱਚ ਮਿਸਾਲ ਕਾਇਮ ਕੀਤੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਚ ਅਹੁੱਦੇ ਤੋਂ ਸੇਵਾ ਮੁਕਤ ਹੋਏ ਸੁਲਤਾਨਾ ਬੇਗਮ ਹੁਰਾਂ ਦੀਆਂ ਬਹੁਚਰਚਿਤ ਪੁਸਤਕਾਂ “ਕਤਰਾ ਕਤਰਾ ਜਿੰਦਗੀ”, “ਸਗੂਫੇ” , “ਕਿੰਨੀ ਦੂਰ ਲਹੌਰ” ਅਤੇ “ਨਮਕ ਪਾਰੇ” ਜ਼ਿਕਰਯੋਗ ਹਨ।ਜਿਹਨਾਂ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪੜ੍ਹਨ ਵਾਲੇ ਬੇਹੱਦ ਮਾਣ ਸਤਿਕਾਰ ਬਖਸ਼ਦੇ ਹਨ।
ਉਹਨਾਂ ਦੇ ਬੇਵਕਤੀ ਤੁਰ ਜਾਣ ‘ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪ੍ਰਿੰ. ਡਾ. ਮਹਿਲ ਸਿੰਘ, ਮਨਮੋਹਨ ਸਿੰਘ ਢਿੱਲੋਂ, ਹਰਜੀਤ ਸਿੰਘ ਸੰਧੂ, ਡਾ. ਪਰਮਿੰਦਰ, ਡਾ. ਮੋਹਨ, ਸ਼ੈਲਿੰਦਰਜੀਤ ਰਾਜਨ, ਜਗਦੀਸ਼ ਸਚਦੇਵਾ, ਸਰਬਜੀਤ ਸੰਧੂ, ਡਾ. ਕਸ਼ਮੀਰ ਸਿੰਘ, ਮੁਖਤਾਰ ਗਿੱਲ, ਮਨਮੋਹਨ ਬਾਸਰਕੇ, ਡਾ. ਆਤਮ ਰੰਧਾਵਾ, ਸੁਰਿੰਦਰ ਚੋਹਕਾ, ਡਾ. ਹੀਰਾ ਸਿੰਘ, ਸ਼ੁਕਰਗੁਜ਼ਾਰ ਸਿੰਘ, ਪ੍ਰਿੰ. ਕੁਲਵੰਤ ਸਿੰਘ ਅਣਖੀ, ਜਸਬੀਰ ਸਿੰਘ ਸੱਗੂ, ਰਾਜਵੰਤ ਬਾਜਵਾ, ਨਿਰਮਲ ਅਰਪਣ, ਐਡਵੋਕੇਟ ਵਿਸ਼ਾਲ, ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੋਰਾਇਆ, ਪਰਮਜੀਤ ਸਿੰਘ ਬਾਠ, ਪ੍ਰੋ. ਮੋਹਨ ਸਿੰਘ, ਗੁਰਜੀਤ ਕੌਰ ਅਜਨਾਲਾ ਅਤੇ ਡਾ. ਇਕਬਾਲ ਕੌਰ ਸੌਂਧ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …