Sunday, July 12, 2026

ਪੰਛੀ ਪੌਦੇ ਹਵਾ ਦੇ ਬੁੱਲੇ

ਪੰਛੀ ਪੌਦੇ ਹਵਾ ਦੇ ਬੁੱਲੇ ਤਾਰੇ ਕਹਿੰਦੇ ਆਤਮ ਨੂੰ।
ਪਲ ਵਿੱਚ ਸਾਂਝਾਂ ਤੋੜ ਗਿਆ ਏਂ ਸਾਰੇ ਕਹਿੰਦੇ ਆਤਮ ਨੂੰ।
ਸੂਰਜ, ਚੰਦ, ਪਹਾੜ ਤੇ ਸਾਗਰ, ਅੰਬਰ ਸਾਖੀ ਭਰਦਾ ਹੈ,
ਧਰਤੀ ਦੇ ਸੀਨੇ ‘ਤੇ ਲਾਏ ਲਾਰੇ ਕਹਿੰਦੇ ਆਤਮ ਨੂੰ।
ਦੁਨੀਆਂ ਦੇ ਰਿਵਾਜ਼ਾਂ ਸਾਹਵੇਂ ਸਾਡੇ ਹੱਕਾਂ ਖਾਤਰ ਤੂੰ,
ਸੀਨਾ ਤਾਣ ਕੇ ਜਿਹੜੇ ਭਰੇ ਹੁੰਗਾਰੇ ਕਹਿੰਦੇ ਆਤਮ ਨੂੰ।
ਲਾਈਆਂ ਤੋੜ ਨਿਭਾਵਣ ਦੇ ਲਈ ਦਿੱਤੀਆਂ ਤੋੜ ਜ਼ਮਾਨੇ ਨੇ,
ਹੋਏ ਦੀਵਾਨੇ ਲੋਕ ਇਸ਼ਕ ਦੇ ਮਾਰੇ ਕਹਿੰਦੇ ਆਤਮ ਨੂੰ।
ਪਿੱਠ ‘ਚ ਖੰਜ਼ਰ ਮਾਰੇ ਹੱਥੀਂ ਆਪਣੇ ਹੀ ਮਹਿਬੂਬਾਂ ਨੇ,
ਆਪਣਿਆਂ ਦੇ ਹੱਥੋਂ ਜਿਹੜੇ ਹਾਰੇ ਕਹਿੰਦੇ ਆਤਮ ਨੂੰ। 2905202202

ਡਾ. ਆਤਮਾ ਸਿੰਘ ਗਿੱਲ

ਮੋ – 9878883680

Check Also

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …