Monday, December 23, 2024

ਲਾਈ-ਲੱਗ ਮਿੱਤਰ

ਚਸ਼ਮੇ ਕੋਲੋਂ, ਅਸੀਂ ਪਿਆਸੇ ਆ ਗਏ
ਮਿਲੇ ਵੀ ਉਹਨੂੰ, ਪਰ ਉਦਾਸੇ ਆ ਗਏ
ਐਸੀਆਂ ਗੱਲਾਂ, ਤਲਖ ਕੀਤੀਆਂ
ਦੋਸਤੀ ਵਿਚ, ਸਿਆਪੇ ਪਾ ਗਏ
ਉਸ ਦਾ ਮਨ ਬਦਲਿਆ ਲੱਗਦਾ
ਆਪਾਂ ਚੁਪ-ਚਾਪ, ਨਿਰਾਸੇ ਆ ਗਏ
ਪਿਛੋਂ ਰਹੀ, ਆਵਾਜ਼ਾਂ ਮਾਰਦੀ
ਪਹਿਲਾਂ ਗੁੱਸੇ, ਖਾਸੇ ਆ ਗਏ
ਮੇਰੇ ਆਉਣ ‘ਤੇ, ਪਛਤਾਉਂਦੀ ਹੋਊ
ਫੋਨ ਤੇ ਫੋਨ, ਬੇ-ਤਹਾਸ਼ੇ ਆ ਗਏ
ਪਿਆਰ ਨਾਲ ਸੀ, ਸੱਦਿਆ ਉਸ ਨੇ
ਤਲਖੀਆਂ ਦੇ ਫਿਰ, ਖੁਲਾਸੇ ਆ ਗਏ
ਕਿਸੇ ਨੇ ਉਸ ਨੂੰ, ਚੱਕਿਆ ਹੋਣਾ
ਗੱਲਾਂ ਵਿਚ ਕਿਵੇਂ, ਗੰਡਾਸੇ ਆ ਗਏ
ਹੁਣ ਉਹ ਫਿਰਦੀ, ਮਾਫੀਆਂ ਮੰਗਦੀ
ਸਾਨੂੰ ਵੀ ਯਾਦ, ਸਾਡੇ `ਖਾਸੇ` ਆ ਗਏ
“ਮਾਵੀ” ਨੇ ਉਸ ਦਾ, ਛੱਡਿਆ ਖਹਿੜਾ
ਜੀਹਦੇ ਕੋਲੋਂ, ਬੇਵਿਸ਼ਵਾਸ਼ੇ ਕਹਾ ਗਏ
ਹੁਣ ਨਹੀਂ ਉਸਨੂੰ, ਕੁੱਝ ਵੀ ਸੁਝਦਾ
ਹਨੇਰ ਉਸ ਦੇ, ਆਸੇ-ਪਾਸੇ ਛਾ ਗਏ। 2905202203

ਗੁਰਦਰਸ਼ਨ ਸਿੰਘ ਮਾਵੀ
ਚੰਡੀਗੜ੍ਹ।
ਮੋ – 98148 51299

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …