Thursday, April 30, 2026

ਜਵੰਧਾ, ਅਰੋੜਾ ਅਤੇ ਪ੍ਰੀਤੀ ਮਹੰਤ ਨੇ ਸ੍ਰੀ ਗਣੇਸ਼ ਪੂਜਣ ‘ਤੇ ਪਵਿੱਤਰ ਝੰਡਾ ਚੜ੍ਹਾਇਆ

ਬਾਬਾ ਸਾਹਿਬ ਦਾਸ ਜੀ ਦੇ ਤਪ ਅਸਥਾਨ ‘ਤੇ ਮਾਂ ਭਗਵਤੀ ਦਾ ਜਾਗਰਣ 11 ਜੂਨ ਨੂੰ

ਸੰਗਰੂਰ, 1 ਜੂਨ (ਜਗਸੀਰ ਲੌਂਗੋਵਾਲ) -ਧੰਨ ਧੰਨ ਨਗਨ ਬਾਬਾ ਸ੍ਰੀ ਸਾਹਿਬ ਦਾਸ ਜੀ ਦੇ ਤਪ ਅਸਥਾਨ ਨਾਭਾ ਗੇਟ ਵਿਖੇ ਪ੍ਰਬੰਧਕੀ ਕਮੇਟੀ ਅਤੇ ਸੇਵਾ ਦਲ ਵਲੋਂ ਧਾਰਮਿਕ ਸਮਾਗਮ ਦਾ ਆਯੋਜਨ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ, ਵਾਇਸ ਪ੍ਰਧਾਨ ਸੰਜੀਵ ਕੁਮਾਰ ਟੋਨੀ, ਬਲਜਿੰਦਰ ਸ਼ਰਮਾ, ਰਾਜ ਕੁਮਾਰ ਸ਼ਰਮਾ ਅਤੇ ਕਮਲ ਸਚਦੇਵਾ ਦੀ ਦੇਖ-ਰੇਖ ਹੇਠ ਸੰਪਨ ਹੋਇਆ।ਸਮਾਗਮ ਵਿੱਚ ਸ੍ਰੀ ਗਣੇਸ਼ ਜੀ ਦਾ ਪੂਜਨ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਪੰਡਿਤ ਬਜਰੰਗੀ ਲਾਲ ਸ਼ੁਕਲਾ ਅਤੇ ਪੰਡਿਤ ਸੰਤੋਸ਼ ਕੁਮਾਰ ਮਿਸ਼ਰਾ ਵਲੋਂ ਇਲਾਕੇ ਦੀ ਉਘੀ ਸਮਾਜ ਸੇਵੀ ਸ਼ਖ਼ਸੀਅਤ ਸ੍ਰੀ ਗੁਨਿੰਦਰ ਜਵੰਧਾ (ਮਿੰਕੂ) ਚੇਅਰਮੈਨ ਭਾਈ ਗੁਰਦਾਸ ਇੰਸਟੀਚਿਊਟ ਵਲੋਂ ਕੀਤੀ ਗਈ।ਇਸ ਉਪਰੰਤ ਬਜਰੰਗ ਬਲੀ ਜੀ ਦੇ ਪਵਿੱਤਰ ਝੰਡੇ ਦਾ ਪੂਜਣ ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਉਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ, ਦੀਪੂ, ਸੰਮੀ ਟੈਂਟ, ਮੁਕੇਸ਼ ਪਾਲੀ, ਜੈਨ ਸਵੀਟਸ ਵਲੋਂ ਜੈਕਾਰਿਆਂ ਨਾਲ ਕਰਵਾਇਆ ਗਿਆ।ਹਨੂੰਮਾਨ ਚਾਲੀਸਾ ਪੜ੍ਹਨ ਅਤੇ ਆਰਤੀ ਉਪਰੰਤ ਸ੍ਰੀ ਬਜਰੰਗ ਬਲੀ ਜੀ ਦਾ ਝੰਡਾ ਸੇਵਾ ਦਲ ਦੇ ਮੈਂਬਰ ਅਤੇ ਭਗਤ ਜਨਾਂ ਵਲੋਂ ਖੁੱਲ੍ਹੇ ਪੰਡਾਲ ਵਿੱਚ ਚੜਾਇਆ ਗਿਆ।
               ਝੰਡਾ ਚੜਾਉਣ ਦੀ ਰਸਮ ਮੌਕੇ ਮਲਕੀਤ ਸੈਣੀ, ਬਲਵਿੰਦਰ ਮੁੰਦਰੀ, ਅੰਕੂਸ ਸਿੰਗਲਾ, ਸ੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਕੇ.ਕੇ ਰਾਓ, ਰਵਿੰਦਰ ਸਿੰਘ ਗੁੱਡੂ, ਨਰੇਸ਼ ਸ਼ਰਮਾ, ਅਮਨਪ੍ਰੀਤ ਸ਼ਰਮਾ, ਵੇਦ ਪ੍ਰਕਾਸ਼ ਸ਼ਰਮਾ, ਮਲਕੀਤ ਮਾਖਾ, ਸੰਦੀਪ ਦਾਨੀਆ, ਰਾਜ ਕੁਮਾਰ ਸ਼ਰਮਾ, ਰਾਜਨ ਸ਼ਰਮਾ, ਰਾਜਵੀਰ ਸਿੰਘ, ਕਮਲ ਸੱਚਦੇਵਾ, ਬਿੱਟੂ ਮੋਲਵੀ ਸਾਹਿਬ, ਵਿਕਰਮ ਸੈਣੀ, ਰਾਜਿੰਦਰ ਕੁਮਾਰ ਸਤੀਸ਼ ਕੁਮਾਰ, ਜਤਿੰਦਰ ਕਾਲਾ, ਜਗਦੀਸ਼ ਸੈਣੀ, ਅਨਸ਼ੂਲ ਵਰਮਾ, ਅਮਨ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ। ਹਰੀਸ਼ ਅਰੋੜਾ ਨੇ ਦੱਸਿਆ ਕਿ 11 ਜੂਨ ਨੂੰ ਪ੍ਰਸਿੱਧ ਗਾਇਕ ਸਰਦਾਰ ਅਲੀ ਅਤੇ ਨੀਤਨ ਵੋਹਰਾ ਐਂਡ ਪਾਰਟੀ, ਪੰਡਿਤ ਰਾਜ ਕੁਮਾਰ ਸ਼ਰਮਾ ਵਲੋਂ ਮਹਾਂਮਾਈ ਅਤੇ ਬਾਬਾ ਸਾਹਿਬ ਦਾਸ ਜੀ ਦਾ ਗੁਣਗਾਣ ਕੀਤਾ ਜਾਵੇਗਾ।12 ਜੂਨ ਦਿਨ ਐਤਵਾਰ ਨੂੰ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …