Friday, September 18, 2026

ਗੁਰੂ ਅਰਜਨ ਦਾ ਕੋਈ ਨਹੀਂ ਸਾਨੀ

ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚ।
ਐਸੀ ਨਹੀਂ ਕੋਈ ਕੁਰਬਾਨੀ ਸਾਰੀ ਦੁਨੀਆ ਵਿਚ।

ਅੰਮ੍ਰਿਤਸਰ ਦੇ ਵਿੱਚ ਬਣਵਾਇਆ ਸਿੱਖ ਪੰਥ ਲਈ ਮੱਕਾ।
ਦਾਤਾਂ ਦੇ ਨਾਲ ਭਰ ਜਾਏ ਝੋਲੀ ਨਿਸ਼ਚਾ ਹੋਵੇ ਪੱਕਾ।
ਕਸ਼ਟ ਨਿਵਾਰੇ ਅੰਮ੍ਰਿਤ ਬਾਣੀ ਸਾਰੀ ਦੁਨੀਆ ਵਿਚ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚ।

ਦੋਹਿਤਾ ਬਾਣੀ ਦਾ ਸੀ ਬੋਹਿਥਾ ਪੂਰਾ ਬਚਨ ਨਿਭਾਇਆ।
ਬਾਣੀ ਲਿਖੀ, ਇਕੱਤਰ ਕੀਤੀ, ਆਦਿ ਗ੍ਰੰਥ ਲਿਖਾਇਆ।
ਦੁਖਭੰਜਨ ਹੈ ਧੁਰ ਕੀ ਬਾਣੀ ਸਾਰੀ ਦੁਨੀਆ ਵਿਚ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚ।

ਵੈਰੀ ਦੁਸ਼ਮਣ ਸੱਜਣ ਕੋਈ ਵੀ ਚੱਲ ਕੇ ਦਰ ‘ਤੇ ਆਉੰਂਦੇ।
`ਆਤਮ` ਵਰਗੇ ਪਾਪੀ ਇਥੇ ਆ ਕੇ ਭੁੱਲ ਬਖਸ਼ਾਉੰਂਦੇ।
ਸਤਿਗੁਰ ਵਰਗਾ ਕੋਈ ਨਹੀਂ ਦਾਨੀ ਸਾਰੀ ਦੁਨੀਆ ਵਿਚ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚ।0206202203

ਡਾ. ਆਤਮਾ ਸਿੰਘ ਗਿੱਲ
ਮੋ – 9878883680

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …