Friday, November 22, 2024

ਤੰਦਰੁਸਤੀ ਦੇ ਨੁਕਤੇ

             ਤੰਦਰੁਸਤੀ ਹਰ ਜੀਵ ਦੀ ਇੱਛਾ ਹੁੰਦੀ ਹੈ।ਤੰਦਰੁਸਤੀ ਲਈ ਚੰਗਾ ਖਾਣ-ਪੀਣ ਜ਼ਰੂਰੀ ਹੈ।ਇਸ ਸੰਬੰਧੀ ਕਿਸੇ ਨੇ ਠੀਕ ਹੀ ਕਿਹਾ ਹੈ ‘ਜਿਹੋ ਜਿਹਾ ਅੰਨ, ਉਹੋ ਜਿਹਾ ਤਨ, ਜਿਹੋ ਜਿਹਾ ਤਨ ਉਹੋ ਜਿਹਾ ਮਨ।‘ ਭਾਵ ਸਵਸਥ ਮਨ ਵੀ ਸਵਸਥ ਤਨ ਵਿੱਚ ਹੀ ਨਿਵਾਸ ਕਰਦਾ ਹੈ।
          ਤੰਦਰੁਸਤੀ ਲਈ ਅਨੇਕ ਨੁਕਤੇ ਹੋ ਸਕਦੇ, ਘਰ-ਜੇਕਰ ਅਸੀਂ ਆਪਣੇ ਘਰ ਦੀ ਰਸੋਈ ਨੂੰ ਸਾਫ-ਸੁਥਰਾ ਰੱਖੀਏ ਤਾਂ ਅਸੀਂ ਸਵਸਥ ਰਹਿ ਸਕਦੇ ਹਾਂ, ਇਥੇ ਇਹ ਕਥਨ ਠੀਕ ਢੁੱਕਦਾ ਹੈ “ਜੇ ਠੀਕ ਹੋ ਜਾਏ ਰਸੋਈ, ਤਾਂ ਬੀਮਾਰ ਨਾ ਹੋਵੇ ਕੋਈ।” ਮਨੁੱਖ ਆਪਣੇ ਖਾਣ-ਪੀਣ ਦਾ ਸਾਰਾ ਸਮਾਨ ਰਸੋਈ ਵਿੱਚ ਹੀ ਤਿਆਰ ਕਰਦਾ ਹੈ।ਖਾਣੇ ਦੀ ਤਿਆਰੀ ਲਈ ਹੇਠ ਲਿਖੀਆਂ ਗੱਲਾਂ ਦਾ ਖਿਆਲ ਰੱਖਣਾ ਬਹੁਰ ਜ਼ਰੂਰੀ ਹੈ:-

ਮਿਲਾਵਟ ਰਹਿਤ ਚੀਜ਼ਾਂ ਦੀ ਵਰਤੋਂ – ਖਾਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾ ਮਿਲਾਵਟ ਰਹਿਤ ਹੋਣ ਇਸ ਲਈ ਅਸੀਂ ਆਪ ਵਿਸ਼ੇਸ਼ ਧਿਆਨ ਰੱਖ ਕੇ ਮਿਲਾਵਟ ਰਹਿਤ ਚੀਜ਼ਾਂ ਤਿਆਰ ਕਰ ਸਕਦੇ ਹਾਂ ਜਿਵੇਂ ਲਾਲ ਮਿਰਚ, ਗਰਮ-ਮਸਾਲਾ, ਹਲਦੀ ਆਦਿ ਅਸੀ ਸਾਬਤ ਖ੍ਰੀਦ ਕੇ ਖੁਦ ਮਿਕਸੀ ਨਾਲ ਪੀਸ ਸਕਦੇ ਹਾਂ।
ਦੁੱਧ ਪਦਾਰਥ – ਮਿਲਾਵਟ ਰਹਿਤ ਦੁੱਧ ਪਦਾਰਥਾਂ ਲਈ ਅਸੀਂ ਦੁੱਧ ਚੁਵਾਵਾਂ ਲੈ ਕੇ ਦੁੱਧ ਪਦਾਰਥ ਤਿਆਰ ਕਰ ਸਕਦੇ ਹਾਂ ਜਿਵੇਂ ਦਹੀਂ, ਮੱਖਣ, ਲੱਸੀ, ਘਿਓ ਆਦਿ ।
ਹਰੀਆਂ ਸਬਜ਼ੀਆ ਦੀ ਜਿਆਦਾ ਵਰਤੋਂ – ਤੰਦਰੁਸਤੀ ਲਈ ਹਰੀਆਂ ਸਬਜ਼ੀਆ ਦੀ ਜ਼ਿਆਦਾ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।ਇਸ ਲਈ ਸਾਨੂੰ ਹਰੀ ਮਿਰਚ, ਪਾਲਕ, ਮੇਥੀ, ਮੂਲੀ, ਬੰਦ-ਗੋਭੀ, ਸ਼ਿਮਲਾ ਮਿਰਚ ਆਦਿ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।
ਪਲਾਸਟਿਕ ਅਤੇ ਸਿਲਵਰ ਦੇ ਬਰਤਨਾਂ ਦੀ ਵਰਤੋਂ ਨਾ ਕਰਨੀ – ਪਲਾਸਟਿਕ ਅਤੇ ਸਿਲਵਰ ਦੇ ਬਰਤਨਾਂ ਨਾਲ ਰਸਾਇਣਕ ਪਰਵਰਤਨ ਹੋ ਕੇ ਸਾਡੇ ਸਰੀਰ ਤੇ ਮਾਰੂ ਪ੍ਰਭਾਵ ਪਾਉਂਦੇ ਹਨ ਇਸ ਲਈ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਘੜੇ ਦੇ ਪਾਣੀ ਦਾ ਪ੍ਰਯੋਗ – ਤੰਦਰੁਸਤੀ ਲਈ ਫਰਿਜ਼ ਦੇ ਬਹੁਤ ਠੰਡੇ ਪਾਣੀ ਦੀ ਜਗ੍ਹਾ ਘੜੇ ਦਾ ਪਾਣੀ ਸਿਹਤ ਵਰਧਕ ਹੁੰਦਾ ਹੈ।ਡੱਬਾ ਬੰਦ ਖਾਣ-ਪੀਣ ਵਾਲੇ ਪਦਾਰਥਾਂ ਨਾਲ ਵੀ ਤੰਦਰੁਸਤੀ ਘਟਦੀ ਹੈ।ਇਸ ਲਈ ਬਿਨ੍ਹਾਂ ਦੀ ਵਰਤੋਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ।
ਚਾਰ ਚਿੱਟੇ ਪਦਾਰਥਾਂ ਦੀ ਘੱਟ ਵਰਤੋਂ – ਤੰਦਰੁਸਤੀ ਲਈ ਚਾਰ ਚਿੱਟੇ ਪਦਾਰਥਾਂ ਚਿੱਟੀ ਚੀਨੀ, ਚਿੱਟਾ ਮੈਦਾ, ਚਿੱਟਾ ਨਮਕ ਅਤੇ ਚਿੱਟਾ ਘਿਓ ਦੀ ਵਰਤੋਂ ਸੀਮਤ ਢੰਗ ਨਾਲ ਕਰਕੇ ਅਸੀਂ ਨਿਰੋਗ ਰਹਿ ਸਕਦੇ ਹਾਂ।0306022204

ਦਲਬੀਰ ਸਿੰਘ ਲੌਹੁਕਾ
ਮੋ – 9501001408

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …