Thursday, March 26, 2026

ਧਾਰਮਿਕ ਵਿਚਾਰਾਂ ਦੀ ਧਾਰਨੀ ਸੀ ਮਾਤਾ ਦਰਸ਼ਨਾ ਦੇਵੀ ਬਾਂਸਲ

ਸੰਗਰੂਰ, 4 ਜੂਨ (ਜਗਸੀਰ ਲੌਂਗੋਵਾਲ) – ਮਾਤਾ ਦਰਸ਼ਨਾ ਦੇਵੀ ਧਾਰਮਿਕ ਵਿਚਾਰਾਂ ਦੀ ਧਾਰਨੀ ਤੇ ਸ੍ਰਿਸ਼ਟੀ ਨੂੰ ਪਿਆਰ ਕਰਨ ਵਾਲੀ ਸੀ।ਜਿਹਨਾਂ ਦਾ ਵਿਆਹ ਬਾਬੂ ਸ਼ਾਮ ਲਾਲ ਬਾਂਸਲ ਸੂਲਰ ਘਰਾਟ (ਸੰਗਰੂਰ) ਨਾਲ ਹੋਇਆ। ਜਿਹਨਾਂ ਨੇ ਆਪ ਤਕਲੀਫਾਂ ਸਹਿ ਕੇ ਆਪਣੇ ਬੱਚਿਆਂ ਨੂੰ ਉੱਚੇ ਸੰਸਕਾਰ ਦਿੱਤੇ।ਪ੍ਰੰਤੂ ਹੁਣ ਜਦੋਂ ਉਹ ਕਾਮਯਾਬੀ ‘ਤੇ ਪਹੁੰਚ ਗਏ ਤਾਂ ਇਹ ਸਭ ਦੇਖੇ ਬਿਨਾਂ ਮਾਤਾ ਅੱਖਾਂ ਬੰਦ ਕਰਕੇ ਪ੍ਰਮਾਤਮਾ ਕੋਲ ਚਲੀ ਗਈ।ਆਪ ਦੇ ਪੁੱਤਰਾਂ ਸੰਜੀਵ ਬਾਂਸਲ (ਸੈਂਟੀ), ਨਵੀਨ ਬਾਂਸਲ (ਆਸ਼ੂ) ਅਤੇ ਪੋਤੇ ਹੈਲਿਕ ਬਾਂਸਲ ਦਾ ਨਾਮ ਅੱਜ ਸਮਾਜਿਕ, ਧਾਰਮਿਕ ਅਤੇ ਪੈਸਟੀਸਾਈਡਜ਼ ਦੇ ਵਪਾਰਕ ਖੇਤਰ ਵਿੱਚ ਬੜੇ ਸਤਿਕਾਰ ਅਤੇ ਮਾਣ ਨਾਲ ਲਿਆ ਜਾਂਦਾ ਹੈ।ਭਾਵੇਂ ਮਾਤਾ ਜੀ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਜਵਾਨ ਪੁੱਤਰ ਅਰੁਣ ਬਾਂਸਲ ਦਾ ਵਿਛੋੜਾ ਦੇਖਿਆ।ਪਰ ਫਿਰ ਵੀ ਰੱਬ ਦੀ ਰਜ਼ਾ ਵਿੱਚ ਰਹੇ।ਇਹ ਪਰਿਵਾਰ ਆਪਣੇ ਮਾਤਾ ਦੇ ਦੱਸੇ ਰਸਤੇ ਨੂੰ ਆਪਣਾ ਮਾਰਗ ਦਰਸ਼ਨ ਮੰਨਦੇ ਹੋਏ ਆਪਣੇ ਵਪਾਰ ਰਾਹੀਂ ਕਿਸਾਨਾ ਦੀ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਹੈ।ਬਾਂਸਲ`ਜ਼ ਗਰੁੱਪ ਸੂਲਰ ਘਰਾਟ ਵਲੋਂ ਸਮਾਜ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾਂਦਾ ਹੈ।ਮਾਤਾ ਜੀ ਅੱਜ ਤੋਂ 9 ਸਾਲ ਪਹਿਲਾਂ ਸੰਖੇਪ ਬਿਮਾਰੀ ਕਾਰਨ ਪਰਿਵਾਰ ਕੋਲੋਂ ਰੁਖ਼ਸਤ ਹੋ ਗਏ ਸੀ।ਅੱਜ ਬਾਂਸਲ ਪਰਿਵਾਰ, ਉਹਨਾਂ ਦੇ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਮਾਤਾ ਜੀ ਨੂੰ ਯਾਦ ਕਰਕੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।

(ਨੌਵੀਂ ਬਰਸੀ ‘ਤੇ ਵਿਸ਼ੇਸ਼)

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …