ਅੰਮ੍ਰਿਤਸਰ, 4 ਜੂਨ (ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਨੇ ਐਜੂਕੇਸ਼ਨ ਵਰਲਡ ਦੁਆਰਾ ਪੰਜਾਬ ਦੇ ਆਟੋਨੋਮਸ ਕਾਲਜਾਂ ’ਚੋਂ ਪਹਿਲਾ ਰੈਂਕ ਹਾਸਲ
ਕਰਕੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਇਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਇਹ ਇੰਡੀਆ ਹਾਇਰ ਐਜੂਕੇਸ਼ਨ ਰੈਂਕਿੰਗ 2022-23 ਐਵਾਰਡਾਂ ’ਚੋਂ ਪੰਜਾਬ ’ਚ ਨੰਬਰ 9 ’ਤੇ ਹੈ ਅਤੇ ਉਕਤ ਐਵਾਰਡ ਸਮਾਰੋਹ ਲੀਲਾ ਐਂਬੀਐਂਸ ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਪ੍ਰਿੰਸੀਪਲ ਡਾ. ਮਹਿਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿੱਦਿਅਕ ਸੰਸਥਾ ਡਾ. ਮਹਿਲ ਸਿੰਘ ਦੀ ਯੋਗ ਅਗਵਾਈ ’ਚ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਦਾ ਮਕਸਦ ਗਵਰਨਿੰਗ ਕੌਂਸਲ ਅਧੀਨ ਆਉਂਦੇ ਸਮੂਹ ਵਿੱਦਿਅਕ ਅਦਾਰਿਆਂ ਨੂੰ ਸਟਾਫ਼ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਹਰ ਪ੍ਰਕਾਰ ਦੀ ਜਾਇਜ਼ ਤੇ ਉਚਿੱਤ ਸੁਵਿਧਾ ਪ੍ਰਦਾਨ ਕਰਨਾ ਹੈ।ਛੀਨਾ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਵਿੱਦਿਅਕ, ਖੇਡਾਂ, ਸੱਭਿਆਚਾਰਕ ਅਤੇ ਹੋਰਨਾਂ ਖੇਤਰਾਂ ’ਚ ਸਬੰਧਿਤ ਸਟਾਫ਼ ਅਤੇ ਵਿਦਿਆਰਥੀਆਂ ਨੂੰ ਉਚ ਪੱਧਰੀ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕਰਨ ਅਤੇ ਸਮੇਂ-ਸਮੇਂ ਸਮਾਰੋਹ, ਵਰਕਸ਼ਾਪਾਂ ਤੇ ਹੋਰਨਾਂ ਗਿਆਨ ਵਧਾਊ ਸੈਮੀਨਾਰ ਨੂੰ ਕਰਵਾਉਣ ’ਤੇ ਜ਼ੋਰ ਦਿੱਤਾ।
ਡਾ. ਮਹਿਲ ਸਿੰਘ ਨੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਛੀਨਾ ਸਮੇਤ ਹੋਰਨਾਂ ਅਹੁਦੇਦਾਰਾਂ ਦਾ ਵੀ ਕਾਲਜ ਨੂੰ ਉਚਾਈਆਂ ’ਤੇ ਲਿਜਾਣ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਨੇ ਇਹ ਪੁਰਸਕਾਰ ਫੈਕਲਟੀ ਵੈਲਫੇਅਰ ਐਂਡ ਡਿਵੈਲਪਮੈਂਟ, ਪਾਠਕ੍ਰਮ ਅਤੇ ਸਿੱਖਿਆ, ਪਲੇਸਮੈਂਟ, ਬੁਨਿਆਦੀ ਢਾਂਚਾ ਅਤੇ ਸੁਵਿਧਾਵਾਂ ਅਤੇ ਲੀਡਰਸ਼ਿਪ ਅਤੇ ਗਵਰਨੈਂਸ ਕੁਆਲਿਟੀ ਦੇ 6-ਪੁਆਇੰਟ ਮਾਪਦੰਡਾਂ ਦੇ ਆਧਾਰ ’ਤੇ ਹਾਸਲ ਕੀਤਾ ਹੈ।ਇਸ ਪੁਰਸਕਾਰ ਸਮਾਰੋਹ ’ਚ ਭਾਰਤ ਦੇ ਸਰਵੋਤਮ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਭਾਗ ਲਿਆ।ਸਮਾਰੋਹ ਤੋਂ ਪਹਿਲਾਂ ‘ਨੇਪ-2020’ (ਐਨ.ਈ.ਪੀ-2020) ’ਤੇ ਪੈਨਲ ਚਰਚਾ ਕੀਤੀ ਗਈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media