Wednesday, July 16, 2025
Breaking News

ਵਾਤਾਵਰਨ ਦੀ ਸ਼ੁੱਧਤਾ ਲਈ ਹਰ ਮਨੁੱਖ ਨੂੰ ਲਗਾਉਣੇ ਚਾਹੀਦੇ ਹਨ ਵੱਧ ਤੋਂ ਵੱਧ ਪੌਦੇ – ਰਵੀ ਜਿੰਦਲ

ਭੀਖੀ, 5 ਜੂਨ (ਕਮਲ ਜਿੰਦਲ) – ਵਿਸ਼ਵ ਵਾਤਾਵਰਨ ਦਿਵਸ ‘ਤੇ ਅੱਜ ਕਸਬਾ ਭੀਖੀ ਦੇ ਲਾਲਾ ਦੌਲਤ ਰਾਮ ਮਿਉਂਸਪਲ ਪਾਰਕ ਵਿੱਚ ਵਿਸ਼ਵ ਵਾਤਾਵਰਣ ਦਿਵਸ ਪੌਦੇ ਲਗਾ ਕੇ ਮਨਾਇਆ ਗਿਆ।ਕਾਰਜ਼ ਸਾਧਕ ਅਫਸਰ ਰਵੀ ਜ਼ਿੰਦਲ ਨੇ ਕਿਹਾ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਵਧ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਮਨੁੱਖ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।ਰਵੀ ਜ਼ਿੰਦਲ ਨੇ ਕਿਹਾ ਕਿ ਨਗਰ ਪੰਚਾਇਤ ਭੀਖੀ ਵਾਤਾਵਰਣ ਅਤੇ ਪਾਰਕ ਦੀ ਸੰਭਾਲ ਲਈ ਹਰ ਸੰਭਵ ਸਹਾਇਤਾ ਕਰਨ ਹਰ ਵਕਤ ਤਿਆਰ ਹੈ।ਵਣ ਵਿਭਾਗ ਬਲਾਕ ਅਫਸਰ ਮਨਦੀਪ ਕੌਰ ਨੇ ਦੱਸਿਆ ਕਿ ਸਾਡਾ ਟੀਚਾ 60 ਹਜ਼ਾਰ ਰੁੱਖ ਲਾਉਣ ਦਾ ਹੈ।ਜਿਸ ਵਿਚੋਂ 45 ਹਜ਼਼ਾਰ ਰੁੱਖ ਅਸੀ ਲਗਾ ਚੁੱਕੇ ਹਾਂ।ਇਸ ਮੁਹਿੰਮ ਨੂੰ ਮੀਂਹ ਦੇ ਦਿਨਾਂ ਵਿੱਚ ਤੇਜ਼ੀ ਨਾਲ ਚਲਾਵਾਂਗੇ।
              ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਦਰੋਗਾ ਗੁਰਵਿੰਦਰ ਸਿੰਘ, ਰਾਜ ਕੁਮਾਰ ਜੇ.ਈ ਅਤੇ ਸਮਾਜ ਸੇਵੀ ਸੁਰੇਸ਼ ਕੁਮਾਰ, ਬਲਜੀਤ ਸਿੰਘ ਮੀਤਾ, ਗੁਰਮੀਤ ਸਿੰਘ ਬਾਵਰਾ ਜਵੈਲਰਜ਼, ਵਿਜੇ ਦਰੋਗਾ, ਰਾਮ ਸਿੰਘ ਅਕਲੀਆ, ਕੁਲਵੰਤ ਸਿੰਘ, ਡਾ. ਬੌਬੀ ਜਿੰਦਲ, ਹਰਮੇਲ ਸਿੰਘ ਮਿੱਤਲ, ਲੱਖਾ ਸਿੰਘ, ਮਾਸਟਰ ਮਨਦੀਪ ਸਿੰਘ ਅਤੇ ਸਫ਼ਾਈ ਸੇਵਕਾਂ ਦੀ ਪੂਰੀ ਟੀਮ ਮੌਕੇ ‘ਤੇ ਮੌਜ਼ੂਦ ਸੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …