ਅੰਮ੍ਰਿਤਸਰ, 6 ਜੂਨ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੇਵਾ ਨਿਭਾਅ ਰਹੇ ਰਜਿੰਦਰ ਸਿੰਘ ਕਾਜ਼ਲ ਨੇ ਇੰਚਾਰਜ਼ ਉਸਾਰੀ ਵਿਭਾਗ ਦਾ ਅਹੁੱਦਾ
ਸੰਭਾਲ ਲਿਆ ਹੈ।ਰਜਿੰਦਰ ਸਿੰਘ ਕਾਜਲ ਨੇ 19 ਜੂਨ 1984 ਤੋਂ ਯੂਨੀਵਰਸਿਟੀ ਵਿਚ ਸੇਵਾ ਨਿਭਾਅ ਰਹੇ ਹਨ।ਉਨ੍ਹਾਂ ਨੇ ਯੂਨੀਵਰਸਿਟੀ ‘ਚ 38 ਸਾਲ ਦੀ ਬੇਦਾਗ ਸੇਵਾ ਨਿਭਾਈ ਹੈ।ਉਹ ਸੰਨ 1984 ਵਿੱਚ ਰੋਡ ਇੰਸਪੈਕਟਰ ਵਜੋਂ ਯੂਨੀਵਰਸਿਟੀ ਸੇਵਾ ਵਿੱਚ ਆਏ ਸਨ।ਉਪਰੰਤ ਸੰਨ 1988 ਵਿਚ ਜੂਨੀਅਰ ਇੰਜੀਨੀਅਰ ਸੰਨ 2006 ਵਿਚ ਐਸ.ਡੀ.ਓ ਬਣੇ ਸਨ।ਇੰਚਾਰਜ਼ ਉਸਾਰੀ ਵਿਭਾਗ ਦਾ ਅਹੁੱਦਾ ਸੰਭਾਲਣ ਮੌਕੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਜ਼ਨੀਸ਼ ਭਾਰਦਵਾਜ ਨੇ ਆਪਣੀ ਸਮੁੱਚੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਟੀਮ ਸਮੇਤ ਉਨ੍ਹਾਂ ਦੇ ਦਫਤਰ ਪਹੁੰਚ ਕੇ ਐਸੋਸੀਏਸ਼ਨ ਵੱਲੋਂ ਰਜਿੰਦਰ ਸਿੰਘ ਦਾ ਫੁੱਲਾਂ ਦੇ ਗੁਲਦਸਤੇ ਅਤੇ ਸਿਰੋਪਾਉ ਪਾ ਕੇ ਸਨਮਾਨ ਕੀਤਾ ਅਤੇ ਅਹੁੱਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ ਗਈਆਂ।ਰਜ਼ਨੀਸ਼ ਭਾਰਦਵਾਜ ਨੇ ਰਜਿੰਦਰ ਸਿੰਘ ਕਾਜਲ ਨੂੰ ਇਹ ਵੱਕਾਰੀ ਅਹੁੱਦਾ ਮਿਲਣ ‘ਤੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ।
ਇਸ ਮੌਕੇ ਤੇ ਉਸਾਰੀ ਵਿਭਾਗ ਦੇ ਦਫਤਰ ਦੇ ਸਟਾਫ ਸਮੇਤ ਜਗੀਰ ਸਿੰਘ ਸਹਾਇਕ ਰਜਿਸਟਰਾਰ (ਕਾਲਜਾਂ), ਸਰਬਜੀਤ ਸਿੰਘ ਸਾਬਕਾ ਸਹਾਇਕ ਇੰਜੀਨੀਅਰ, ਸਿਮਰਜੀਤ ਸਿੰਘ, ਕੁਲਜਿੰਦਰ ਸਿੰਘ ਬੱਲ ਸੀਨੀਅਰ ਸਹਾਇਕ ਕਪੈਸਟੀ ਇਨਹਾਂਸਮੈਂਟ ਪ੍ਰੋਗਰਾਮ, ਹਰਪਾਲ ਸਿੰਘ, ਕੰਵਲਜੀਤ ਕੁਮਾਰ, ਸਤਵੰਤ ਸਿੰਘ ਬਰਾੜ ਸਮੇਤ ਹੋਰ ਨਾਨ-ਟੀਚਿੰਗ ਕਰਮਚਾਰੀ ਹਾਜ਼ਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media