
ਫਾਜ਼ਿਲਕਾ, 30 ਨਵੰਬਰ (ਅਰੋੜਾ) – ਸਫ਼ਲਤਾ ਦਾ ਸਕਸੈਸ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅਯੋਜਤ ਦਾ ਗ੍ਰੈਂਡ ਗਰਾਮਰ ਟੈਸਟ ਦੇ ਅੱਜ ਇਨਾਮ ਵੰਡ ਸਮਾਗਮ ਦਾ ਅਯੋਜਨ ਸਥਾਨਕ ਐਮ.ਆਰ. ਸਰਕਾਰੀ ਕਾਲਜ ਦੇ ਵੇਹੜੇ ਵਿੱਚ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਮਾਨਯੋਗ ਅਡੀਸ਼ਨਲ ਸੈਸ਼ਨ ਜੱਜ ਜੇ.ਪੀ.ਐਸ. ਖੁਰਮੀ, ਸੁਖਬੀਰ ਸਿੰਘ ਬੱਲ ਜ਼ਿਲਾ ਸਿੱਖਿਆ ਅਧਿਕਾਰੀ ਅਤੇ ਐਸ.ਡੀ.ਐਮ. ਫਾਜ਼ਿਲਕਾ ਸੁਭਾਸ਼ ਖਟਕ ਨੇ ਕੀਤੀ।ਜਦਕਿ ਸਮਗਾਮ ਦੇ ਮਹਿਮਾਨ ਡਾ. ਯਸ਼ਪਾਲ ਸਿੰਘ ਜੱਸੀ, ਡਾ. ਵਿਜੈ ਸਚਦੇਵਾ, ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਸ਼ੀ ਕਾਂਤ, ਡਾ. ਆਰ.ਪੀ.ਸਿੰਘ, ਜਤਿੰਦਰ ਪਾਲ ਸਿੰਘ ਬਰਾੜ, ਰਾਕੇਸ਼ ਭੁਸਰੀ ਅਤੇ ਪ੍ਰੈਸ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਅਤੇ ਵਪਾਰ ਮੰਡਲ ਫਾਜ਼ਿਲਕਾ ਦੇ ਚੇਅਰਮੈਨ ਪ੍ਰਫੁੱਲ ਚੰਦਰ ਨਾਗਪਾਲ ਸਨ।

ਅਕੈਡਮੀ ਦੇ ਸੰਚਾਲਕ ਵਨੀਤ ਕੁਮਾਰ ਅਰੋੜਾ ਨੇ ਦੱਸਿਆ ਕਿ 16 ਨਵੰਬਰ ਨੂੰ ਸਥਾਨਕ ਐਮ.ਆਰ. ਸਰਕਾਰੀ ਕਾਲਜ ਵਿੱਚ ਜ਼ਿਲਾ ਪੱਧਰੀ ਇੰਗਲਿਸ ਗ੍ਰਾਮਰ ਦੀਆਂ ਸੀਨੀਅਰ ਅਤੇ ਜੂਨੀਅਰ ਸ਼੍ਰੇਣੀਆਂ ਦੇ ਟੈਸਟ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਲਗਭਗ 1600 ਵਿਦਿਆਰਥੀਆਂ ਨਂੇ ਹਿੱਸਾ ਲਿਆ।ਇਸ ਟੈਸਟ ਦੇ ਜੇਤੂ ਵਿਦਿਆਰਥੀਆਂ ਨੂੰ ਅੱਜ ਇਨਾਮ ਵੰਡੇ ਗਏ।
ਜੂਨੀਅਰ ਸ਼੍ਰੇਣੀ ਵਿੱਚ ਨਗਦੀ ਦੇ ਨਾਲ ਇਨਾਮ ਪਹਿਲਾ ਇਨਾਮ ਦੇ ਰੂਪ ਵਿੱਚ ਸੈਕ੍ਰੇਟ ਹਾਰਟ ਕਾਨਵੈਂਟ ਸਕੂਲ ਦੀ ਵਿਦਿਆਰਥਣ ਅਰਸ਼ੀਆ ਪੁੱਤਰੀ ਪ੍ਰਵੀਣ ਬਾਲਾ ਅਤੇ ਅਸ਼ਵਨੀ ਠਕਰਾਲ ਦੇ ਨਾਂ ਰਿਹਾ, ਦੂਜਾ ਇਨਾਮ ਨਗਦੀ ਅਤੇ ਇਨਾਮ ਜਲਾਲਾਬਾਦ ਦੇ ਕੇ.ਬੀ.ਬੀ.ਐਸ.ਐਫ. ਦੀ ਵਿਦਿਆਰਥਣ ਪਮਿਲ ਪੁੱਤਰੀ ਅਸ਼ਵਨੀ ਕੁਮਾਰ ਨੇ ਪ੍ਰਾਪਤ ਕੀਤਾ। ਸੈਕ੍ਰੇਟ ਹਾਰਟ ਸਕੂਲ ਦਾ ਹੀ ਵਿਦਿਆਰਥੀ ਚਿੰਤਨ ਵਧਵਾ ਤੀਜੇ ਸਥਾਨ ‘ਤੇ ਰਿਹਾ ਜਿਸ ਨੂੰ ਨਗਦੀ ਅਤੇ ਇਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ।
ਸੀਨੀਅਰ ਸ਼੍ਰੇਣੀ ਵਿੱਚ ਪਹਿਲਾ ਇਨਾਮ ਅਬੋਹਰ ਦੇ ਅਭਿਸ਼ੇਕ ਗੁਪਤਾ ਪੁੱਤਰ ਸੁਭਾਸ਼ ਚੰਦਰ ਨੂੰ ਪਹਿਲੇ ਸਥਾਨ ‘ਤੇ ਰਹਿਣ ‘ਤੇ ਨਗਦ ਦੇ ਨਾਲ ਇਨਾਮ, ਦੂਜੇ ਸਥਾਨ ‘ਤੇ ਰਹੀ ਜਲਾਲਾਬਾਦ ਦੀ ਆਸ਼ਾ ਗਿਰਧਰ ਨਗਦ ਅਤੇ ਇਨਾਮ, ਤੀਜੇ ਸਥਾਨ ‘ਤੇ ਰਹੀ ਗੋਪੀ ਚੰਦ ਕਾਲਜ ਅਬੋਹਰ ਦੀ ਵਿਦਿਆਰਥਣ ਸ਼ਿਲਪਾ ਨੂੰ ਨਗਦ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਨਾਵਾ ਦੋਵ੍ਹਾਂ ਗਰੁੱਪਾਂ ਦੇ ਕੁਲ 50 ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੀ ਖੁਰਮੀ ਅਤੇ ਸ਼੍ਰੀ ਬੱਲ ਨੇ ਸੰਬੋਧਤ ਕਰਦੇ ਹੋਏ ਅਕੈਡਮੀ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੀਆਂ ਪ੍ਰੀਖਿਆਵਾਂ ਦਾ ਅਯੋਜਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਗਿਆਨ ਵਾਧਾ ਹੁੰਦਾ ਹੈ ਉੱਥੇ ਉਨ੍ਹਾਂ ਦਾ ਉਤਸ਼ਾਹ ਵਧਦਾ ਹੈ।