ਅੰਮ੍ਰਿਤਸਰ 9 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬੀ ਕਥਾਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਦੂਰਦਰਸ਼ਨ ਕੇਂਦਰ ਜਲੰਧਰ
ਤੋਂ ਸਰੋਤਿਆਂ ਦੇ ਰੂ ਬ ਰੂ ਹੋਣਗੇ।ਮਨਮੋਹਨ ਸਿੰਘ ਢਿੱਲੋਂ, ਹਰਜੀਤ ਸਿੰਘ ਸੰਧੂ, ਡਾ. ਮੋਹਨ, ਸ਼ੈਲਿੰਦਰਜੀਤ ਰਾਜਨ ਅਤੇ ਮਨਮੋਹਨ ਬਾਸਰਕੇ ਨੇ ਸਾਂਝੇ ਤੌਰ ਤੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਦੂਰਦਰਸ਼ਨ ਜਲੰਧਰ ਤੋਂ ਰੋਜ਼ਾਨਾ ਸਵੇਰੇ 8 ਵਜ ਕੇ 30 ਮਿੰਟ ਤੇ ਸਿੱਧੇ ਪ੍ਰਸਾਰਣ ਰਾਹੀਂ ਪੇਸ਼ ਹੁੰਦੇ ਪ੍ਰੋਗਰਾਮ “ਗੱਲਾਂ ਅਤੇ ਗੀਤ” ਦੇ ਅੰਤਰਗਤ ਦੀਪ ਦੇਵਿੰਦਰ ਸਿੰਘ 11 ਜੂਨ ਸ਼ਨੀਵਾਰ ਇਸ ਪਰੋਗਰਾਮ ਵਿੱਚ ਹਿੱਸਾ ਲੈਣਗੇ।
ਉਹਨਾਂ ਕਿਹਾ ਕਿ ਨਾਮਵਰ ਡਾਇਰੈਕਟਰ ਗੁਰਮੇਲ ਸਿੰਘ ਦੀ ਨਿਰਦੇਸ਼ਨਾ ਤਹਿਤ ਹੋਣ ਵਾਲੇ ਇਸ ਪਰੋਗਰਾਮ ਵਿੱਚ “ਅਜੋਕੀ ਨੌਜਵਾਨ ਪੀੜ੍ਹੀ ਅਤੇ ਬਜ਼ੁੱਰਗ” ਵਿਸ਼ੇ ਉਪਰ ਵਿਚਾਰ ਚਰਚਾ ਹੋਵੇਗੀ, ਜਦਕਿ ਪ੍ਰਮੁੱਖ ਐਂਕਰ ਗਗਨਦੀਪ ਸਿੰਘ ਇਸ ਵਿਚਾਰ ਚਰਚਾ ਦਾ ਸੰਚਾਲਨ ਕਰਨਗੇ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media