ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਜੂਨ ਨੂੰ ਜਲੰਧਰ ਦੇ ਬੱਸ
ਸਟੈਂਡ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਏ.ਸੀ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।ਜਿਸ ਨਾਲ ਆਮ ਲੋਕਾਂ ਨੂੰ ਬੱਸਾਂ ਦੇ ਕਿਰਾਏ ਵਿੱਚ ਕਾਫ਼ੀ ਬਚਤ ਹੋਵੇਗੀ ਅਤੇ ਇਸ ਦੇ ਨਾਲ ਨਾਲ ਹੀ ਟਰਾਂਸਪੋਰਟ ਮਾਫੀਆ ਵੀ ਖ਼ਤਮ ਹੋਵੇਗਾ।
ਹਰਬਰਿੰਦਰ ਸਿੰਘ ਗਿੱਲ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਲਈ ਰੋਡਵੇਜ਼ ਅੰਮ੍ਰਿਤਸਰ-1 ਦੀ ਬੱਸ ਸਵੇਰੇ 9:20 ਤੋਂ ਅਤੇ ਜਲੰਧਰ ਤੋਂ 11:40 ਤੇ ਚੱਲ ਕੇ ਰਾਤ 20:10 ਵਜੇ ਦਿੱਲੀ ਏਅਰਪੋਰਟ ਵਿਖੇ ਪੁੱਜੇਗੀ ਅਤੇ ਸਵੇਰ 02:40 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਸ ਰਵਾਨਾ ਹੋਵੇਗੀ।ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਦੀ ਬੱਸ ਦੁਪਹਿਰ 13:40 ਤੋਂ ਅੰਮ੍ਰਿਤਸਰ ਤੋਂ 16:20 ਤੇ ਜਲੰਧਰ ਤੋਂ ਚੱਲ ਕੇ ਰਾਤ 00:35 ਤੇ ਦਿੱਲੀ ਏਅਰਪੋਰਟ ਵਿਖੇ ਪੁੱਜੇਗੀ ਅਤੇ ਸਵੇਰ 05:00 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਸ ਰਵਾਨਾ ਹੋਵੇਗੀ।ਉਨਾਂ ਕਿਹਾ ਕਿ ਇਸ ਏ.ਸੀ ਵੋਲਵੋ ਬੱਸਾਂ ਦੀਆਂ ਟਿਕਟਾਂ ਦੀ ਬੁਕਿੰਗ ਆਨਲਾਈਨ ਵੈਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਇਨਾਂ ਬੱਸਾਂ ਦੇ ਆਉਣ-ਜਾਣ ਦੀ ਸਮਾਂ ਸਾਰਣੀ ਵੀ ਵੈਬਸਾਈਟ ‘ਤੇ ਉਪਲੱਬਧ ਹੋਵੇਗੀ।
ਗਿੱਲ ਨੇ ਦੱਸਿਆ ਕਿ ਸੁਪਰ ਲਗਜ਼ਰੀ ਵੋਲਵੋ ਬੱਸ ਦਾ ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1380/- ਰੁਪਏ, ਜਲੰਧਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1160/- ਰੁਪਏ ਅਤੇ ਲੁਧਿਆਣਾ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 990/- ਰੁਪਏ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ 10/- ਰੁਪਏ ਆਨਲਾਈਨ ਦੇ ਵਾਧੂ ਚਾਰਜ ਵਜੋਂ ਵਸੂਲੇ ਜਾਣਗੇ।ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਿਰਫ ਪ੍ਰਾਈਵੇਟ ਟਰਾਂਸਪੋਰਟਰ ਹੀ ਇਸ ਰੂਟ ‘ਤੇ ਬੱਸਾਂ ਚਲਾਉਂਦੇ ਸਨ ਅਤੇ ਲੋਕਾਂ ਕੋਲੋਂ ਮਨਮਰਜ਼ੀ ਨਾਲ ਪੈਸੇ ਵਸੂਲਦੇ ਸਨ।ਉਨਾਂ ਦੱਸਿਆ ਕਿ ਹੁਣ ਇਹ ਬੱਸਾਂ ਚੱਲਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਅੱਧੇ ਰੇਟਾਂ ਤੋਂ ਘੱਟ ਕਿਰਾਇਆ ਮੁਸਾਫਿਰ ਕੋਲੋਂ ਲਿਆ ਜਾਵੇਗਾ।ਉਨਾਂ ਦੱਸਿਆ ਕਿ ਸੂਬੇ ਭਰ ਵਿੱਚ 15 ਜੂਨ ਨੂੰ ਇਹ ਪਨਬੱਸ ਦੀਆਂ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media