ਚੀਮਾਂ ਮੰਡੀ,21 ਜੂਨ (ਜਗਸੀਰ ਲੌਂਗੋਵਾਲ ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਨੇ ਤਿੰਨ ਪੰਜਾਬ ਐਨ.ਸੀ.ਸੀ ਨੇਵਲ ਵਿੰਗ ਦੇ ਕਮਾਂਡਰ ਕੈਪਟਨ ਅਰਵਿੰਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ।ਸਕੂਲ ਦੇ 250 ਵਿਦਿਆਰਥੀਆਂ ਨੇ ਇਸ ਸਮੇਂ ਭਾਗ ਲਿਆ।ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਚੀਮਾਂ ਨੇ ਦੱਸਿਆ ਕਿ ਯੋਗ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ, ਸਾਨੂੰ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ, ਮਨੁੱਖ ਨੂੰ ਇਕ ਤੰਦਰੁਸਤ ਦਿਮਾਗ ਦੇ ਲਈ ਇਕ ਤੰਦਰੁਸਤ ਸਰੀਰ ਦੀ ਬਹੁਤ ਜਰੂਰਤ ਹੈ, ਜੋ ਕਿ ਯੋਗ ਵਰਗੀਆਂ ਸਿਹਤ ਕਿਰਿਆਵਾਂ ਦੇ ਨਾਲ ਹੀ ਸੰਭਵ ਹੋ ਸਕਦਾ ਹੈ।ਇਸ ਮੌਕੇ ਸਕੂਲ ਦੇ ਪ੍ਰਬੰਧਕ ਮੈਡਮ ਕਿਰਨਪਾਲ ਕੌਰ,ਪ੍ਰਿੰਸੀਪਲ ਸੰਜੇ ਕੁਮਾਰ, ਏ.ਐਨ.ਓ ਕੇਵਲ ਸਿੰਘ, ਅੰਕਿਤ ਕਾਲੜਾ, ਲਵਦੀਪ ਸ਼ਰਮਾ ਆਦਿ ਹਾਜ਼ਰ ਰਹੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media