ਸੰਗਰੂਰ, 21 ਜੂਨ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵਲੋਂ ਵਿਸ਼ਵ ਯੋਗਾ ਦਿਵਸ ਮੌਕੇ ਜਿਲ੍ਹਾ ਅਦਾਲਤ ਕੰਪਲੈਕਸ ਸੰਗਰੂਰ ਅਤੇ
ਸਬ ਡਿਵੀਜ਼ਨ ਅਦਾਲਤ ਕੰਪਲੈਕਸ, ਧੂਰੀ, ਸੁਨਾਮ, ਮੂਨਕ ਅਤੇ ਮਲੇਰਕੋਟਲਾ ਵਿਖੇ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ।ਯੋਗਾ ਕੈਂਪ ਵਿੱਚ ਸ਼੍ਰੀਮਤੀ ਰਸ਼ਮੀ ਗੋਇਲ ਵਲੋਂ ਯੋਗਾ ਇੰਸਟਰਕੰਟਰ ਦੀ ਭੁਮਿਕਾ ਬੜੀ ਹੀ ਬਿਹਤਰੀਨ ਤਰੀਕੇ ਨਾਲ ਨਿਭਾਈ ਗਈ।ਉਹਨਾਂ ਕਿਹਾ ਕਿ ਯੋਗਾ ਕੇਵਲ ਸਰੀਰਕ ਜਾਂ ਮਾਨਸਿਕ ਵਿਕਾਸ ਲਈ ਹੀ ਜ਼ਰੂਰੀ ਨਹੀਂ ਹੈ, ਸਗੋਂ ਅਧਿਅਤਮਿਕ ਸਕੂਨ, ਸਥਿਰਤਾ, ਇਕਾਗਰਤਾ ਅਤੇ ਅਨੰਦ ਲਈ ਵੀ ਇਹ ਲਾਜ਼ਮੀ ਹੈ।ਅੱਜ ਦੁਨੀਆ ਦੇ ਅਨੇਕ ਮੁਲਕਾਂ ਵਿੱਚ ਤੰਦਰੁਸਤੀ ਲਈ ਅਪਣਾਇਆ ਗਿਆ।ਯੋਗਾ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੇ ਰਿਸ਼ੀਆਂ-ਮੁਨੀਆਂ ਦੁਆਰ ਆਪਣੇ ਅਦਭੁਤ ਗਿਆਨ ਸਦਕਾ ਹੋਂਦ ਵਿੱਚ ਲਿਆਂਦਾ ਗਿਆ ਸੀ।ਯੋਗਾ ਦਾ ਜਨਮ ਭਾਰਤ ਵਿੱਚ ਪੂਰਵ ਵੈਦਿਕ ਕਾਲ ਵਿੱਚ ਹੋਇਆ ਸੀ।ਇਸ ਨੂੰ ਗਿਆਨ, ਕਰਮ ਭਗਤੀ ਦਾ ਸੁਮੇਲ ਦੱਸਿਆ ਜਾ ਸਕਦਾ ਹੈ।ਵਰਤਮਾਨ ਸਮੇਂ ਵਿੱਚ ਯੋਗਾ ਦਿਵਸ ਮਨਾੳਣ ਦਾ ਮੁੱਖ ਮੰਤਵ ਰੋਗਮੁਕਤ ਸੰਸਾਰ ਹੈ।
ਕੈਂਪ ਦੌਰਾਨ ਮਾਨਯੋਗ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ (ਇੰਚਾਰਜ਼) ਗੁਰਪ੍ਰਤਾਪ ਸਿੰਘ, ਮਾਨਯੋਗ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਪ੍ਰਭਜੋਤ ਸਿੰਘ ਕਾਲੇਕਾ ਅਤੇ ਮਾਨਯੋਗ ਵਧੀਕ ਸਿਵਲ ਜੱਜ਼ (ਸੀਨੀਅਰ ਡਵੀਜ਼ਨ) ਸ਼੍ਰੀਮਤੀ ਸੁਮਿਤ ਸਬਰਭਾਲ, ਦੇਵਦਰਸ਼ਦੀਪ ਸਿੰਘ, ਮਾਨਯੋਗ ਵਧੀਕ ਕਮਿਸ਼ਨਰ (ਜਨਰਲ) ਸੰਗਰੂਰ, ਵਿਨੀਤ ਦੁੱਗਲ, ਪ੍ਰਧਾਨ ਬਾਰ ਐਸੋਸੀਏਸ਼ਨ ਸੰਗਰੂਰ, ਮੋਹਿਤ ਵਰਮਾ ਅਤੇ ਹਿਤੇਸ਼ ਜ਼ਿਦਲ ਪੈਨਲ ਵਕੀਲ ਅਤੇ ਜਿਲ੍ਹਾ ਅਦਾਲਤ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦਾ ਸਮੂਹ ਸਟਾਫ ਹਾਜ਼ਰ ਰਿਹਾ।ਇਸ ਮੌਕੇ ਦੇਸ਼ ਪੱਧਰ ‘ਤੇ ਮਨਾਏ ਗਏ ਯੋਗਾ ਦਿਵਸ ਵੀ ਲਾਇਵ ਸਟ੍ਰੀਮਿੰਗ ਵੀ ਸਕਰੀਨ ‘ਤੇ ਦਿਖਾਈ ਗਈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media